10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅੰਮਿ੍ਤਸਰ 'ਚ ਠੰਢ ਨਾਲ ਇਕ ਹੋਰ ਮੌਤ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ 'ਚ ਠੰਢ ਨਾਲ ਇਕ ਹੋਰ ਮੌਤ ਹੋ ਗਈ ਹੈ | ਜੀ. ਆਰ. ਪੀ. ਅੰਮਿ੍ਤਸਰ ਨਾਲ ਸੰਬੰਧਿਤ ਏ. ਐੱਸ. ਆਈ. ਜਸਵਿੰਦਰਪਾਲ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ-3 ਵਿਖੇ ਜਲੰਧਰ ਸਾਈਡ ਇਕ ਵਿਅਕਤੀ ਮਿ੍ਤਕ ਹਾਲਤ 'ਚ ਮਿਲਿਆ, ਜਿਸ ਦੀ ਮੌਤ ਠੰਢ ਨਾਲ ਕੁਦਰਤੀ ਤੌਰ 'ਤੇ ਹੋਈ ਜਾਪਦੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਉਮਰ ਕਰੀਬ 50 ਸਾਲ ਹੈ ਅਤੇ ਸ਼ਨਾਖਤ ਨਾ ਹੋ ਸਕਣ ਕਾਰਨ ਫਿਲਹਾਲ 194 ਬੀ. ਐੱਨ. ਐੱਸ. ਐੱਸ. ਦੀ ਕਾਰਵਾਈ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਇੱਥੇ ਪਿਛਲੇ ਮਹੀਨੇ ਵੀ ਵੱਖ-ਵੱਖ ਸਮੇਂ ਠੰਢ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਪੈਣ 'ਤੇ ਲੁਟੇਰਾ ਗਰੋਹ ਹੋਇਆ ਸਰਗਰਮ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਰਜਾਈਆਂ ਤੇ ਛੋਟੇ ਬੱਚਿਆਂ ਦੇ ਕੱਪੜੇ ਵੰਡੇ
Ad Position 24