10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲਾਲਪੁਰਾ ਇਕਾਈ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 21-12-2025
ਫਤਿਆਬਾਦ, 20 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅਧੀਨ ਆਉਂਦੇ ਇਕਾਈ ਲਾਲਪੁਰਾ ਵੱਲੋਂ ਪਿੰਡ ਲਾਲਪੁਰਾ ਵਿਖੇ ਪਾਖਰ ਸਿੰਘ ਲਾਲਪੁਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਇਸ ਮੌਕੇ ਤੇ ਹੜ੍ਹਾਂ ਦੇ ਦੌਰਾਨ ਪੰਜਾਬ ਦੇ ਕਿਰਤੀ ਵਰਗ ਅਤੇ ਸਮੁੱਚੇ ਮਜ਼ਦੂਰ ਵਰਗ ਨੂੰ ਬਣਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ | ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਤੁਰੰਤ ਨੌਕਰੀ ਦੇਣ ਦੀ ਮੰਗ ਵੀ ਕੀਤੀ | ਇਸ ਮੌਕੇ ਤੇ ਖਰੜਾ ਬਿਜਲੀ ਸੋਧ ਬਿਲ 2025 ਨੂੰ ਤੁਰੰਤ ਰੱਦ ਕੀਤਾ ਜਾਵੇ | ਪਿੰਡਾਂ ਵਿਚ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ਉਨ੍ਹਾਂ ਦੀ ਜਗ੍ਹਾ ਪੁਰਾਣੇ ਮੀਟਰ ਲਗਏ ਜਾਣ ਕਿਉਂਕਿ ਮਹਿਗਾਈ ਦੀ ਮਾਰ ਕਰਕੇ ਆਮ ਵਿਅਕਤੀ ਦਾ ਗੁਜਾਰਾ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਚਲ ਰਿਹਾ ਹੈ | ਜਿਸ ਕਰਕੇ ਚਿਪ ਵਾਲੇ ਮੀਟਰ ਲੱਗਾ ਕੇ ਪੰਜਾਬ ਸਰਕਾਰ ਗਰੀਬ ਮਜ਼ਦੂਰ ਵਰਗ ਉਪਰ ਮਹਿੰਗਾਈ ਦਾ ਹੋਰ ਬੋਝ ਪਾਉਣ ਜਾ ਰਹੀ ਹੈ | ਪੰਜਾਬ ਵਿਚ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬੋਰਡ ਦੇ ਕੇ ਪੰਜਾਬ ਦੇ ਲੋਕਾਂ ਉਪਰ ਬਹੁਤ ਹੀ ਵੱਡਾ ਬੋਝ ਪਾਉਣ ਜਾ ਰਹੀ ਹੈ, ਜਿਸਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਰੜੇ ਸ਼ਬਦਾਂ ਵਿਚ ਵਿਰੋਧ ਕਰਦੀ ਹੈ | ਜੇਕਰ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਸਮੁੱਚੀਆਂ ਮੰਗ ਉਪਰ ਕੋਈ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਵੱਡੀਆਂ ਮੀਟਿੰਗਾਂ ਕਰਕੇ ਤਗੜੇ ਐਕਸ਼ਨ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ 9ਵੀਂ ਰਾਸ਼ਟਰੀ ਹੈਪਕਿਡੋ ਚੈਂਪੀਅਨਸ਼ਿਪ 'ਚ ਸੇਂਟ ਸੋਲਜ਼ਰ ਸਕੂਲ ਪੂਨੀਆਂ ਦੇ ਖਿਡਾਰੀ ਨੇ ਕੀਤੇ ਮੈਡਲ ਹਾਸਿਲ <br/> ਅਗਲੀ ਖ਼ਬਰ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸਕੂਲ ਸੋਹਲ ਵਿਖੇ ਸਮਾਗਮ ਕਰਵਾਇਆ <br/>
Ad Position 24