10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

9ਵੀਂ ਰਾਸ਼ਟਰੀ ਹੈਪਕਿਡੋ ਚੈਂਪੀਅਨਸ਼ਿਪ 'ਚ ਸੇਂਟ ਸੋਲਜ਼ਰ ਸਕੂਲ ਪੂਨੀਆਂ ਦੇ ਖਿਡਾਰੀ ਨੇ ਕੀਤੇ ਮੈਡਲ ਹਾਸਿਲ <br/>

Ad Position 21
No active advertisement
ਅਜੀਤ ਡੈਸਕ 21-12-2025
ਅਮਰਕੋਟ, 20 ਦਸੰਬਰ (ਭੱਟੀ)- 9ਵੀਂ ਰਾਸ਼ਟਰੀ ਹੈਪਕਿਡੋ ਚੈਪੀਅਨਸ਼ਿਪ 2025 ਚਿਤੌੜਗੜ੍ਹ ਰਾਜਸਥਾਨ 'ਚ ਹੋਈ | ਇਸ ਚੈਂਪੀਅਨਸ਼ਿਪ ਵਿਚ ਸਰਹੱਦੀ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਵੱਡੀਆਂ ਮੱਲਾਂ ਮਾਰੀਆਂ, ਜਿਸ ਵਿਚ ਵਿਦਿਆਰਥੀਆਂ ਵਲੋਂ ਪੰਜ ਸੋਨ ਤਗਮੇ, ਚਾਰ ਚਾਂਦੀ ਦੇ ਤਗਮੇ ਅਤੇ ਚਾਰ ਕਾਂਸੀ ਦੇ ਤਗਮੇ ਜਿੱਤ ਕੇ ਪੂਰੇ ਪੰਜਾਬ ਤੇ ਦੇਸ਼ 'ਚ ਸਕੂਲ ਦਾ ਨਾਂਅ ਰੌਸਨ ਕੀਤਾ | ਇਸ ਸੰਬੰਧੀ ਜਾਣਕਾਰੀ ਸਕੂਲ ਪ੍ਰਬੰਧਕ ਰਣਧੀਰ ਸਿੰਘ ਭੁੱਲਰ ਨੇ ਦਿੰਦਿਆਂ ਦੱਸਿਆ ਕਿ ਸੁੱਖਮਨਪ੍ਰੀਤ ਸਿੰਘ ਕਲਾਸ ਦਸਵੀਂ, ਸਿਮਰਨਜੀਤ ਕੌਰ ਨੌਵੀਂ, ਇਰਫਾਨ ਅਲੀ ਕਲਾਸ ਨੌਵੀ, ਅਭੈਜੀਤ ਸਿੰਘ ਭੁੱਲਰ ਕਲਾਸ ਦੱਸਵੀਂ, ਜੱਜਬੀਰ ਸਿੰਘ ਕਲਾਸ ਨੌਵੀਂ ਨੇ ਚਾਂਦੀ ਦਾ ਤਗਮਾ, ਅਰਸ਼ਪ੍ਰੀਤ ਕੌਰ ਕਲਾਸ ਬਾਰਵੀ, ਸਮਰੂਪ ਕੌਰ ਦੱਸਵੀ, ਨਵਦੀਪ ਕੌਰ ਕਲਾਸ ਨੌਵੀਂ, ਮਨਿੰਦਰ ਸਿੰਘ ਕਲਾਸ ਦਸਵੀਂ ਨੇ ਕਾਂਸੀ ਦਾ ਤਗਮਾ, ਦੀਪ ਸਿੰਘ ਦੱਸਵੀਂ, ਪ੍ਰਭਜੋਤ ਕੌਰ ਗਿਆਰਵੀ ਕਲਾਸ, ਅਭੀਜੋਤ ਸਿੰਘ ਨੌਵੀਂ ਕਲਾਸ, ਗੁਰਨੂਰ ਸਿੰਘ ਨੌਵੀ ਕਲਾਸ ਆਦਿ ਸੇਂਟ ਸੋਲਜ਼ਰ ਸਕੂਲ ਦੇ ਵਿਦਿਆਰਥੀਆਂ ਨੇ ਨੌਵੀਂ ਰਾਸ਼ਟਰੀ ਹੈਪਕਿਡੋ ਚੈਪੀਅਨਸ਼ਿਪ 2025 ਚਿਤੌੜਗੜ੍ਹ ਰਾਜਸਥਾਨ ਜਿੱਤ ਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸਨ ਕਰਨ ਦੇ ਨਾਲ ਨਾਲ ਵਿੱਦਿਅਕ ਸੰਸਥਾ ਦਾ ਨਾਂਅ ਰੌਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚੇਤਨਾ ਪਰਖ ਪ੍ਰੀਖਿਆ 'ਚੋਂ ਮੋਹਰੀ ਰਹੀ ਲਿਟਲ ਫਲਾਵਰ ਸਕੂਲ ਦੀ ਖ਼ੁਸ਼ਮੀਤ ਕੌਰ ਨੂੰ ਤਰਕਸ਼ੀਲ ਸੁਸਾਇਟੀ ਨੇ ਸਕੂਲ ਵਿਚ ਜ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲਾਲਪੁਰਾ ਇਕਾਈ ਦੀ ਮੀਟਿੰਗ <br/>
Ad Position 24