15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਰੇਗਾ ਰੁਜ਼ਗਾਰ ਦੀ ਪ੍ਰਾਪਤੀ ਲਈ ਸਵੇਰੇ ਅਲਗੋਂ ਕੋਠੀ ਵਿਖੇ ਪ੍ਰਦਰਸ਼ਨ ਹੋਵੇਗਾ-ਗਿੱਲ, ਮਾੜੀਮੇਘਾ <br/>

Ad Position 21
No active advertisement
ਅਜੀਤ ਡੈਸਕ 22-12-2025
ਭਿੱਖੀਵਿੰਡ, 21 ਦਸੰਬਰ (ਬੌਬੀ)-ਸੀ.ਪੀ.ਆਈ. ਬਲਾਕ ਭਿੱਖੀਵਿੰਡ ਦੀ ਬਲਾਕ ਕਾਨਫਰੰਸ ਟਹਿਲ ਸਿੰਘ ਲੱਧੂ, ਗੁਰਚੰਦ ਸਿੰਘ ਭਗਵਾਨਪੁਰਾ ਖੁਰਦ, ਡਾ. ਰਸਾਲ ਸਿੰਘ ਤੇ ਸੁਖਵਿੰਦਰ ਕੌਰ ਅਲਗੋਂ ਖੁਰਦ ਦੀ ਪ੍ਰਧਾਨਗੀ ਹੇਠ ਚੇਲਾ ਮੋੜ 'ਤੇ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਦੀ ਯਾਦ ਵਿਚ ਉਸਰੇ ਗੁਰਦੁਆਰਾ ਸਾਹਿਬ ਵਿਚ ਹੋਈ | ਕਾਨਫਰੰਸ ਦਾ ਉਦਘਾਟਨ ਕਰਦਿਆਂ ਸੀ.ਪੀ.ਆਈ. ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹੇ ਵਲੋਂ ਕਾਨਫਰੰਸ ਕਰਵਾਉਣ ਆਏ ਅਬਜਰਵਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਇਸ ਇਲਾਕੇ ਦੀ ਕਮਿਊਨਿਸਟ ਪਾਰਟੀ ਨੂੰ ਬਹੁਤ ਦੇਣ ਹੈ | ਸ਼ਹੀਦ ਕਾਮਰੇਡ ਅਰਜਨ ਸਿੰਘ ਮਸਤਾਨਾ, ਸ਼ਹੀਦ ਗੱਜਣ ਸਿੰਘ ਕਾਲੇ, ਸ਼ਹੀਦ ਬਲਵੰਤ ਸਿੰਘ ਤੇ ਜਸਵੰਤ ਸਿੰਘ ਚੇਲਾ ਪ੍ਰਵਾਰ ਅਤੇ ਸ਼ਹੀਦ ਸੁੱਚਾ ਸਿੰਘ ਨਾਰਲਾ ਇਸ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਨ | ਕਾ. ਸੱਤਪਾਲ ਡਾਂਗ ਅਤੇ ਵਿਮਲਾ ਡਾਂਗ ਵੀ ਇਸ ਇਲਾਕੇ ਵਿਚ ਪ੍ਰੋਗਰਾਮਾਂ ਨੂੰ ਸੰਬੋਧਨ ਕਰਦੇ ਰਹੇ ਹਨ | ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਇਲਾਕੇ ਦੇ ਕਮਿਊਨਿਸਟਾਂ ਨੇ ਲਗਾਤਾਰ ਭਰਪੂਰ ਸਾਥ ਦਿੱਤਾ ਹੈ ਅਤੇ ਇਸ ਵੇਲੇ ਪਾਰਟੀ ਦੀ ਮੈਂਬਰਸ਼ਿਪ 500 ਦੇ ਕਰੀਬ ਹੈ | ਕਮਿਊਨਿਸਟ ਪਾਰਟੀ ਨੇ ਪਿਛਲੇ ਸਾਲਾਂ ਵਿਚ ਨਰੇਗਾ ਕਾਮਿਆਂ ਨੂੰ ਨਰੇਗਾ ਦਾ ਕੰਮ ਵੀ ਦਿਵਾਉਣ ਵਿਚ ਕੋਈ ਢਿੱਲ ਨਹੀਂ ਵਿਖਾਈ | ਹੁਣ ਭਾਵੇਂ ਕੇਂਦਰ ਸਰਕਾਰ ਨੇ ਮਨਰੇਗਾ ਦਾ ਨਾਂਅ ਬਦਲਿਆ ਹੈ ਅਤੇ ਕੰਮ ਦੇਣ ਵਿਚ ਤਬਦੀਲੀਆਂ ਵੀ ਕੀਤੀਆਂ ਹਨ, ਫਿਰ ਵੀ ਨਰੇਗਾ ਵਰਕਰਾਂ ਦੇ ਕੰਮ ਲਈ ਪਹਿਲਾਂ ਦੀ ਤਰ੍ਹਾਂ ਪਾਰਟੀ ਸੰਘਰਸ਼ ਕਰਦੀ ਰਹੇਗੀ | ਹਰ ਹਾਲਤ ਵਿਚ ਨਰੇਗਾ ਕਾਮਿਆਂ ਨੂੰ ਕੰਮ ਲੈ ਕੇ ਦਿੱਤਾ ਜਾਵੇਗਾ | ਸੀ.ਪੀ.ਆਈ. ਦੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਨੇ ਬਲਾਕ ਦੀ ਚੁਣੀ ਗਈ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਟੀਮ ਭਿੱਖੀਵਿੰਡ ਇਲਾਕੇ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ | ਔਰਤਾਂ ਨਰੇਗਾ ਵਿਚ ਜ਼ਿਆਦਾ ਕੰਮ ਕਰਦੀਆਂ ਹੋਣ ਕਰਕੇ ਬਲਾਕ ਵਿਚ ਔਰਤਾਂ ਦੀ ਮੈਂਬਰਸ਼ਿਪ ਤਰਨ ਤਾਰਨ ਜ਼ਿਲ੍ਹੇ ਦੇ ਬਾਕੀ ਬਲਾਕਾਂ ਨਾਲੋਂ ਵਧੇਰੇ ਹੈ ਅਤੇ ਨਵੀਂ ਆਗੂ ਟੀਮ ਔਰਤਾਂ ਦੀ ਹੋਰ ਮੈਂਬਰਸ਼ਿਪ ਵਧਾਏਗੀ | ਕਾਨਫਰੰਸ ਵਿਚ ਫੈਸਲਾ ਕੀਤਾ ਗਿਆ ਕਿ ਸੈਂਟਰ ਦੀਆਂ ਖੱਬੀਆਂ ਪਾਰਟੀਆਂ ਵਲੋਂ ਜੋ 22-12-2025 ਨੂੰ ਨਰੇਗਾ ਰੁਜ਼ਗਾਰ ਦੀ ਪ੍ਰਾਪਤੀ ਲਈ ਅਤੇ ਨਰੇਗਾ ਦਾ ਨਾਮ ਬਦਲਣ ਵਿਰੁੱਧ ਪ੍ਰਦਰਸ਼ਨ ਕਰਨ ਦਾ ਜੋ ਸੱਦਾ ਦਿੱਤਾ ਗਿਆ ਹੈ, ਉਸ ਸੱਦੇ ਤਹਿਤ ਕਸਬਾ ਅਲਗੋਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਅੰਤ ਵਿਚ ਨਰਿੰਦਰ ਸਿੰਘ ਅਲਗੋਂ ਨੂੰ ਮੁੜ ਬਲਾਕ ਸਕੱਤਰ ਅਤੇ ਸੁਖਦੇਵ ਸਿੰਘ ਕਾਲਾ ਤੇ ਟਹਿਲ ਸਿੰਘ ਲੱਧੂ ਨੂੰ ਮੀਤ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਉੱਭਰੀ- ਸਿੰਮੀ ਸਰਲੀ <br/>
Ad Position 24