ਸਰਹਾਲੀ ਕਲਾਂ, 21 ਦਸੰਬਰ (ਅਜੈ ਸਿੰਘ ਹੁੰਦਲ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਨਗਰ ਸਰਹਾਲੀ ਕਲਾਂ ਵਿਖੇ ਪੱਤੀ ਖਾਸ਼ੀ ਕੀ ਅਤੇ ਪੱਤੀ ਨਿੱਕੀ ਡਿਓੜੀ ਦੀ ਸੰਗਤ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਅਜੈ ਸਿੰਘ ਹੁੰਦਲ ਨੇ ਆਖਿਆ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਦਾ ਸਮੂਹ ਸੰਗਤ ਵਲੋਂ ਹਾਰਦਿਕ ਸਵਾਗਤ ਕਰਦੇ ਹਾਂ | ਬਾਬਾ ਸੁੱਖਾ ਸਿੰਘ ਦੀ ਪਰਉਪਕਾਰੀ ਸ਼ਖਸੀਅਤ ਕਿਸੇ ਦੀ ਵੀ ਜਾਣਕਾਰੀ ਦੀ ਮੁਹਤਾਜ ਨਹੀਂ | ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਉਪਰੰਤ ਆਪ ਨੂੰ ਵਿਸ਼ਵ ਪੱਧਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸ ਸਾਲ ਵੀ ਹੜ੍ਹਾਂ ਵਿਚ ਮਹਾਂਪੁਰਖਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ | ਆਪ ਦੀਆਂ ਸੇਵਾਵਾਂ ਨਾਲ ਜਿੱਥੇ ਹੜ੍ਹ ਪੀੜਤਾਂ ਨੂੰ ਰਾਹਤ ਮਿਲੀ ਹੈ, ਉੱਥੇ ਆਪ ਨੇ ਕਈ ਇਲਾਕੇ ਹੜ੍ਹਾਂ ਦੀ ਮਾਰ ਤੋਂ ਵੀ ਬਚਾਏ ਹਨ | ਸੈਂਕੜੇ ਨੌਜਵਾਨ ਆਪ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਗੁਰਸਿੱਖੀ ਜੀਵਨ ਵੱਲ ਪ੍ਰੇਰਿਤ ਹੋਏ ਹਨ | ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਦੀ ਚਲਾਈ ਹੋਈ ਇਹ ਸੰਪਰਦਾਇ ਸਮੁੱਚੀ ਮਾਨਵਤਾ ਲਈ ਵਰਦਾਨ ਸਾਬਤ ਹੋਈ ਹੈ | ਸਲਾਨਾ ਬਰਸੀ ਸਮਾਗਮ 'ਤੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਦੁਨੀਆਂ ਦੇ ਕੋਨੇ ਕੋਨੇ ਤੋਂ ਚੱਲ ਕੇ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਪਹੁੰਚਦੇ ਹਨ | ਅੱਜ ਅਸੀਂ ਸੰਤ ਬਾਬਾ ਸੁੱਖਾ ਸਿੰਘ ਨੰੂ ਸਨਮਾਨਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ | ਇਸ ਮੌਕੇ ਹਾਜ਼ਰ ਪੱਤੀ ਖਾਸੀ ਕੀ ਦੀ ਸੰਗਤ ਵਿਚ ਸ੍ਰੀਮਤੀ ਪਾਰ ਕੌਰ, ਸ਼ੇਰਜੰਗ ਸਿੰਘ ਹੁੰਦਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਤਰਨ ਤਾਰਨ ਅਤੇ ਪੱਤੀ ਨਿੱਕੀ ਡਿਉੜੀ ਦੀ ਸੰਗਤ ਵਿਚ ਤਾਰਾ ਸਿੰਘ, ਸਾਰਜ ਸਿੰਘ, ਸੂਬਾ ਸਿੰਘ, ਰੋਬਨਦੀਪ ਸਿੰਘ, ਗੁਰਵੰਸ਼ਦੀਪ ਸਿੰਘ, ਇੰਦਰਜੀਤ ਸਿੰਘ, ਅੰਮਿ੍ਤਪਾਲ ਸਿੰਘ ਮਹਿਤਾ, ਗੁਰਸ਼ਰਨਦੀਪ ਸਿੰਘ ਬੱਬਲ, ਹਰਪਾਲ ਸਿੰਘ ਫੌਜੀ, ਇਕਬਾਲ ਸਿੰਘ ਡੇਅਰੀ ਵਾਲੇ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |