29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੋਲੀ ਲੱਗਣ ਨਾਲ ਮਾਰੇ ਗਏ ਵਿਅਕਤੀ ਦੇ ਮਾਮਲੇ ਨੂੰ ਅਦਾਲਤ ਨੇ ਮੰਨਿਆ ਗ਼ੈਰ ਇਰਾਦਾ ਕਤਲ

Ad Position 21
No active advertisement
ਅਜੀਤ ਡੈਸਕ 23-12-2025
ਤਰਨ ਤਾਰਨ, 22 ਦਸੰਬਰ (ਹਰਿੰਦਰ ਸਿੰਘ)—9 ਨਵੰਬਰ 2018 ਨੂੰ ਪਿੰਡ ਵੇਈਪੁੲੀਂ ਵਿਖੇ ਗੋਲੀ ਲੱਗਣ ਨਾਲ ਮਾਰੇ ਗਏ ਇਕ ਵਿਅਕਤੀ ਦੇ ਮਾਮਲੇ 'ਚ ਐਡੀਸ਼ਨਲ ਸ਼ੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇਸ ਕਤਲ ਨੂੰ ਗੈਰ ਇਰਾਦਨ ਕਤਲ ਮੰਨਦਿਆਂ ਇਸ ਮਾਮਲੇ 'ਚ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਜਿੱਥੇ 10 ਸਾਲ ਦੀ ਸਜ਼ਾ ਸੁਣਾਈ ਹੈ, ਉੱਥੇ ਇਸ ਮਾਮਲੇ 'ਚ ਇਸ ਵਿਅਕਤੀ ਦੀ ਮਾਂ ਅਤੇ ਭਰਾ ਨੂੰ ਬਰੀ ਕਰ ਦਿੱਤਾ ਹੈ | ਜਦਕਿ ਇਸ ਮਾਮਲੇ ਵਿਚ ਨਾਮਜ਼ਦ ਅਮਰੀਕ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ | ਅਦਾਲਤ ਵਲੋਂ ਸੁਣਾਏ ਗਏ ਫੈਸਲੇ ਦਾ ਅਹਿਮ ਪਹਿਲੂ ਇਹ ਰਿਹਾ ਹੈ ਕਿ ਜਿੱਥੇ ਜੱਜ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਸਜ਼ਾ ਸੁਣਾਈ ਹੈ, ਉਥੇ ਇਸ ਲੜਾਈ ਵਿਚ ਦੋਸ਼ੀ ਧਿਰ ਦੀ ਇਕ ਔਰਤ ਦੇ ਉਸ ਸਮੇਂ ਗੰਭੀਰ ਜ਼ਖ਼ਮੀ ਹੋਣ 'ਤੇ ਤਰਨ ਤਾਰਨ ਦੇ ਐੱਸ.ਐੱਸ.ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮੁਦਈ ਧਿਰ 'ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਮਿਤੀ 9 ਨਵੰਬਰ 2018 ਨੂੰ ਗੁਰਸੇਵਕ ਸਿੰਘ ਪੁੱਤਰ ਹਰੀ ਸਿੰਘ ਵਾਸੀ ਵੇਈਪੁੲੀਂ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਉਨ੍ਹਾਂ ਦੇ ਘਰ ਦੇ ਨਾਲ ਸ਼ਰੀਕੇ ਵਿਚੋਂ ਤਾਏ ਦੇ ਪੁੱਤਰ ਪਲਵਿੰਦਰ ਸਿੰਘ, ਹਰਜਿੰਦਰ ਸਿੰਘ ਪੁੱਤਰਾਨ ਨਿਰੰਜਣ ਸਿੰਘ ਦਾ ਸਾਂਝਾ ਘਰ ਹੈ | ਉਨ੍ਹਾਂ ਦੇ ਘਰ ਦੇ ਪਿੱਛਵਾੜੇ ਦੱਖਣ ਵਾਲੇ ਪਾਸੇ ਅਮਰੀਕ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ ਘਰ ਹੈ | ਅਮਰੀਕ ਸਿੰਘ ਨੇ ਆਪਣੇ ਨਵੇਂ ਘਰ ਦੀ ਉਸਾਰੀ ਕੀਤੀ ਅਤੇ ਉਨ੍ਹਾਂ ਦੇ ਕਮਰਿਆਂ ਦੀਆਂ ਛੱਤਾਂ ਤੋਂ 5-6 ਫੁੱਟ ਉੱਚੀ ਉਸਾਰੀ ਕਰ ਲਈ | ਅਮਰੀਕ ਸਿੰਘ ਉਨ੍ਹਾਂ ਦੀ ਸਾਂਝੀ ਉਨ੍ਹਾਂ ਵਾਲੇ ਪਾਸੇ ਕੰਧ ਵੱਲ ਪਲੱਸਤਰ ਕਰਨ ਲੱਗਾ ਤਾਂ ਪਲਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਰੋਕਿਆ | ਇਸੇ ਦੌਰਾਨ ਉਸਦਾ ਵੱਡਾ ਭਰਾ ਮਨਜਿੰਦਰ ਸਿੰਘ ਉਰਫ ਲਾਡੀ ਮੌਕੇ 'ਤੇ ਆ ਗਿਆ | ਜਿੱਥੇ ਅਮਰੀਕ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਇਸ ਦੇ ਲੜਕਿਆਂ ਸਲਵਿੰਦਰ ਸਿੰਘ ਰਾਜਾ, ਮਨਜਿੰਦਰ ਸਿੰਘ ਕਾਕਾ ਅਤੇ ਪਤਨੀ ਸੁਰਿੰਦਰ ਕੌਰ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਅਤੇ ਧਮਕੀਆਂ ਦਿੰਦੇ ਰਹੇ | ਉਸ ਨੇ ਅਤੇ ਉਸ ਦੇ ਭਰਾ ਮਨਜਿੰਦਰ ਸਿੰਘ ਲਾਡੀ ਨੇ ਇਨ੍ਹਾਂ ਨੂੰ ਰੋਕਿਆ ਤਾਂ ਸਲਵਿੰਦਰ ਸਿੰਘ ਉਰਫ ਰਾਜਾ ਨੇ ਆਪਣੀ ਬੰਦੂਕ ਨਾਲ ਸਿੱਧਾ ਫਾਇਰ ਉਸ ਦੇ ਵੱਡੇ ਭਰਾ ਮਨਜਿੰਦਰ ਸਿੰਘ ਲਾਡੀ 'ਤੇ ਕੀਤਾ, ਜਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ | ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੁਰਿੰਦਰ ਕੌਰ ਨੂੰ ਪਹਿਲਾਂ ਮੁਦਈ ਧਿਰ ਵਲੋਂ ਗੰਭੀਰ ਸੱਟਾਂ ਲਗਾਈਆਂ ਗਈਆਂ ਸਨ ਅਤੇ ਉਨ੍ਹਾਂ ਦਾ ਕੁੱਤਾ ਵੀ ਇਨ੍ਹਾਂ ਨੇ ਕਿਰਪਾਨਾਂ ਨਾਲ ਵੱਢ ਦਿੱਤਾ ਸੀ | ਸਲਵਿੰਦਰ ਸਿੰਘ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਲਈ ਗੋਲੀ ਚਲਾਈ ਸੀ, ਜਿਸ ਨਾਲ ਮਨਜਿੰਦਰ ਸਿੰਘ ਦੀ ਮੌਤ ਹੋ ਗਈ | ਇਸ ਮਾਮਲੇ ਵਿਚ ਪੁਲਿਸ ਵਲੋਂ ਜ਼ਖ਼ਮੀ ਹਾਲਤ ਵਿਚ ਸੁਰਿੰਦਰ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਪੁਲਿਸ ਨੇ ਅਮਰੀਕ ਸਿੰਘ, ਸੁਰਿੰਦਰ ਕੌਰ, ਮਨਜਿੰਦਰ ਸਿੰਘ ਅਤੇ ਸਲਵਿੰਦਰ ਸਿੰਘ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਦਿੱਤਾ, ਪਰ ਜ਼ਖ਼ਮੀ ਸੁਰਿੰਦਰ ਕੌਰ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਚੱਲੇ ਇਸ ਮਾਮਲੇ ਦੌਰਾਨ ਅਦਾਲਤ ਵਲੋਂ ਆਪਣਾ ਫੈਸਲਾ ਸੁਣਾਉਂਦਿਆਂ ਧਾਰਾ 302 ਦੀ ਬਜਾਏ ਧਾਰਾ 304 (1) ਆਈ.ਪੀ.ਸੀ. ਅਤੇ 25 ਅਸਲਾ ਐਕਟ ਤਹਿਤ ਕਤਲ ਦੀ ਬਜਾਏ ਗੈਰ ਇਰਾਦਨ ਕਤਲ ਤਹਿਤ ਸਲਵਿੰਦਰ ਸਿੰਘ ਨੂੰ ਸਿਰਫ 10 ਸਾਲ ਦੀ ਸਜ਼ਾ ਸੁਣਾਈ ਹੈ ਜਦਕਿ ਸੁਰਿੰਦਰ ਕੌਰ ਅਤੇ ਉਸਦੇ ਲੜਕੇ ਮਨਜਿੰਦਰ ਸਿੰਘ ਨੂੰ ਬਰੀ ਕਰ ਦਿੱਤਾ | ਅਮਰੀਕ ਸਿੰਘ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਕੇਸ ਦਾ ਇਹ ਪਹਿਲੂ ਰਿਹਾ ਕਿ ਜ਼ਖ਼ਮੀ ਹਾਲਤ ਵਿਚ ਪੁਲਿਸ ਵਲੋਂ ਉਸੇ ਦਿਨ ਸੁਰਿੰਦਰ ਕੌਰ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਪੁਲਿਸ ਵਲੋਂ ਦੂਸਰੀ ਧਿਰ ਦੇ ਖਿਲਾਫ਼ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਅਦਾਲਤ ਨੇ ਸਾਰੇ ਹਲਾਤਾਂ ਨੂੰ ਦੇਖਦਿਆਂ ਹੋਇਆ ਤਰਨ ਤਾਰਨ ਦੇ ਐੱਸ.ਐੱਸ.ਪੀ.ਨੂੰ ਹਦਾਇਤ ਕੀਤੀ ਕਿ ਕਾਨੂੰਨ ਅਨੁਸਾਰ ਸੁਰਿੰਦਰ ਕੌਰ ਦੇ ਸਰੀਰ ਉਪਰ ਲੱਗੀਆਂ ਸੱਟਾਂ ਦੇ ਡਾਕਟਰੀ ਮੁਲਾਹਜੇ ਅਨੁਸਾਰ ਅਤੇ ਜਾਂਚ ਅਧਿਕਾਰੀ ਦੀ ਰਿਪੋਰਟ ਤੋਂ ਬਾਅਦ ਮੁਦਈ ਧਿਰ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਲੋਕਾਂ ਲਈ ਇਕ ਸੰਦੇਸ਼ ਹੈ, ਜਿਥੇ ਦੋ ਧਿਰਾਂ ਵਿਚ ਲੜਾਈ ਹੋਣ ਸਮੇਂ ਦੋਵਾਂ ਧਿਰਾਂ ਦੇ ਨੁਕਸਾਨ ਤੋਂ ਬਾਅਦ ਪੁਲਿਸ ਵਲੋਂ ਸਿਰਫ ਇਕ ਧਿਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੋਵੇ ਜਦਕਿ ਪੀੜਤ ਦੂਸਰੀ ਧਿਰ ਨੂੰ ਇਨਸਾਫ ਨਾਲ ਮਿਲਿਆ ਹੋਵੇ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਰੇਹੜੀ ਚਾਲਕ ਯੂਨੀਅਨ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ <br/> ਅਗਲੀ ਖ਼ਬਰ ਤਪ ਅਸਥਾਨ ਨਿਰਮਲ ਕੁਟੀਆਂ ਛੰਭਵਾਲੀ ਪੰਡਵਾ ਵਿਖੇ ਮਹਾਂ ਪੁਰਸ਼ਾਂ ਦੀ ਯਾਦ 'ਚ ਸੰਤ ਸੰਮੇਲਨ ਕਰਵਾਇਆ
Ad Position 24