29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮੋਟਰਸਾਈਕਲ ਰੇਹੜੀ ਚਾਲਕ ਯੂਨੀਅਨ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ <br/>

Ad Position 21
No active advertisement
ਅਜੀਤ ਡੈਸਕ 23-12-2025
ਪੱਟੀ, 22 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਮੋਟਰਸਾਈਕਲ ਰੇਹੜੀ ਚਾਲਕ ਯੂਨੀਅਨ ਪੰਜਾਬ ਪੱਟੀ ਤਹਿਸੀਲ ਦੀ ਵਿਸ਼ਾਲ ਇਕੱਤਰਤਾ ਦਾਣਾ ਮੰਡੀ ਪੱਟੀ ਵਿਖੇ ਅਮਰਜੀਤ ਸਿੰਘ, ਸੇਵਕ ਸਿੰਘ, ਲਾਜਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਉਪਰੰਤ ਰੋਸ ਮਾਰਚ ਕਰਕੇ ਐੱਸ.ਡੀ.ਐੱਮ. ਪੱਟੀ ਦਫਤਰ ਨਜ਼ਦੀਕ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਰੈਲੀ ਨੂੰ ਕਾਮਰੇਡ ਧਰਮ ਸਿੰਘ ਸੂਬਾ ਕਮੇਟੀ ਸੀ.ਟੀ.ਯੂ ਪੰਜਾਬ, ਕਾਮਰੇਡ ਮਾਸਟਰ ਹਰਭਜਨ ਸਿੰਘ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਹਰਜਿੰਦਰ ਸਿੰਘ ਦਿਹਾਤੀ ਮਜ਼ਦੂਰ ਯੂਨੀਅਨ, ਕਾਮਰੇਡ ਜਸਵੰਤ ਸਿੰਘ ਸੀਤੋ ਸ਼ਾਹ ਝੁੱਗੀਆਂ ਨੇ ਕੇਂਦਰ ਸਰਕਾਰ ਵਲੋਂ ਰੇਹੜੀਆਂ ਬੰਦ ਕਰਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮਗਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖਣ ਕਰਕੇ ਗਰੀਬਾਂ ਤੋਂ ਰੁਜ਼ਗਾਰ ਖੋਹਣ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ | ਇਸ ਰੈਲੀ ਵਿਚ ਵੱਖ-ਵੱਖ ਪਿੰਡਾਂ ਤੋਂ ਜਿਵੇਂ ਕੋਟ ਬੁੱਢਾ, ਘਰਿਆਲਾ, ਕੈਰੋਂ, ਠੱਕਰਪੁਰਾ, ਆਸਲ, ਚੂਸਲੇਵੜ, ਤਲਵੰਡੀ, ਬਾਮਣੀ ਵਾਲਾ ਤੋਂ ਬਲਵੀਰ ਸਿੰਘ, ਗੁਰਭੇਜ ਸਿੰਘ, ਅਜੀਤ ਸਿੰਘ, ਜਸਪਾਲ ਸਿੰਘ, ਬੋਹੜ ਸਿੰਘ ਘਰਿਆਲਾ, ਬਲਦੇਵ ਸਿੰਘ ਆਸਲ, ਕਰਮ ਸਿੰਘ, ਪ੍ਰਗਟ ਸਿੰਘ, ਬਲਦੇਵ ਸਿੰਘ ਕੋਟ ਬੁੱਢਾ, ਮੇਜਰ ਸਿੰਘ, ਪ੍ਰਭਜੀਤ ਸਿੰਘ, ਕਸ਼ਮੀਰ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਗੋਲੀ ਲੱਗਣ ਨਾਲ ਮਾਰੇ ਗਏ ਵਿਅਕਤੀ ਦੇ ਮਾਮਲੇ ਨੂੰ ਅਦਾਲਤ ਨੇ ਮੰਨਿਆ ਗ਼ੈਰ ਇਰਾਦਾ ਕਤਲ
Ad Position 24