29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕਾਮੇਡੀ ਕਲਾਕਾਰ ਕਾਂਸ਼ੀ ਰਾਮ ਚੰਨ ਨਾਲ ਔਲਖ ਬਿੱਟੂ ਤੇ ਲਾਹੌਰੀਏ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 23-12-2025
ਗੋਇੰਦਵਾਲ ਸਾਹਿਬ, 22 ਦਸੰਬਰ (ਸਕੱਤਰ ਸਿੰਘ ਅਟਵਾਲ)- ਪ੍ਰਸਿੱਧ ਕਮੇਡੀ ਕਲਾਕਾਰ ਅਤੇ ਗਾਇਕ ਦੇ ਵੱਡੇ ਭਰਾ ਬਲਾਕ ਅਫਸਰ ਸਲਵਿੰਦਰ ਸਿੰਘ, ਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਨ੍ਹਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ, ਸ਼ੋ੍ਰਮਣੀ ਅਕਾਲੀ ਦਲ ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਅਤੇ ਮੈਂਬਰ ਪੰਚਾਇਤ ਹਰਦੀਪ ਸਿੰਘ ਖੱਖ ਨੇ ਸਾਥੀਆਂ ਸਮੇਤ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੀ.ਈ.ਓ. ਸਲਵਿੰਦਰ ਸਿੰਘ ਬਹੁਤ ਹੀ ਵਧੀਆ ਇਨਸਾਨ ਸਨ | ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਵਿੰਦਰ ਸਿੰਘ ਰਾਏ, ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ, ਹਰਭਜਨ ਸਿੰਘ ਰਾਠੌਰ, ਸੁਖਜਿੰਦਰ ਸਿੰਘ ਨਿੱਕੂ ਸਫ਼ਰੀ, ਗਾਇਕ ਗੁਰਲਾਲ ਰੂਹਾਨੀ, ਸਤਿੰਦਰ ਸਿੰਘ ਸੰਧੂ, ਪਲਵਿੰਦਰ ਸਿੰਘ ਫੌਜੀ, ਗਾਇਕ ਸੁਰਜੀਤ ਲਾਲਕਾ, ਜਥੇਦਾਰ ਭਾਈ ਸੁੱਚਾ ਸਿੰਘ, ਯੂਥ ਆਗੂ ਵਰਿੰਦਰ ਸਿੰਘ ਜੋਤੀ, ਮੋਹਨ ਸਿੰਘ ਰਾਠੌਰ ਮੈਂਬਰ ਪੰਚਾਇਤ, ਗੁਰਸੇਵਕ ਸਿੰਘ ਮੈਂਬਰ ਪੰਚਾਇਤ, ਸ਼ੇਰ ਸਿੰਘ ਸਾਬਕਾ ਮੈਂਬਰ ਪੰਚਾਇਤ, ਸਾਬਕਾ ਏ.ਐਸ.ਆਈ. ਤਰਸੇਮ ਸਿੰਘ ਬਾਜਵਾ, ਬਾਵਾ ਰਣਜੀਤ ਸਿੰਘ ਲੱਕੀ, ਡਾ. ਸੰਤੋਖ ਸਿੰਘ ਖਹਿਰਾ, ਦਲਜੀਤ ਸਿੰਘ ਵਿਰਕ, ਬਲਕਾਰ ਸਿੰਘ ਬਾਰਾ ਆਦਿ ਵਲੋਂ ਕਾਂਸ਼ੀ ਰਾਮ ਚੰਨ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਵਜੋਂ ਨੋਟੀਫ਼ਾਈ ਕਰਕੇ ਇਤਿਹਾਸਕ ਕਾਰਜ ਕੀਤਾ- ਸੰਧੂ <br/> ਅਗਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24