ਖਾਲੜਾ, 22 ਦਸੰਬਰ (ਜੱਜਪਾਲ ਸਿੰਘ ਜੱਜ)- ਦਿਹਾਤੀ ਮਜਦੂਰ ਸਭਾ ਸ਼ਾਖਾ ਚੱਕ ਬਾਂਬਾ ਦੀ ਜਨਰਲ ਬਾਡੀ ਦੀ ਮੀਟਿੰਗ ਜਸਵੰਤ ਸਿੰਘ ਚੱਕ ਦੀ ਪ੍ਰਦਾਨਗੀ ਹੇਠ ਹੋਈ | ਮੀਟਿੰਗ 'ਚ ਔਰਤਾਂ ਅਤੇ ਮਰਦਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਹਿੰਦੋਸਤਾਨ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਮਨਰੇਗਾ ਸਕੀਮ ਨੂੰ ਖਤਮ ਕਰਕੇ ਗਰੀਬ ਲੋਕਾਂ ਦੇ ਚੁੱਲੇ੍ਹ ਠੰਢੇ ਕਰ ਦਿੱਤੇ ਹਨ | ਮੋਦੀ ਸਰਕਾਰ ਨੇ ਪਹਿਲਾਂ ਗਰੀਬ ਲੋਕਾਂ ਦੇ ਘਰਾਂ ਉੱਪਰ ਬਲਡੋਜਰ ਚਲਾਇਆ ਸੀ ਅਤੇ ਹੁਣ ਮਜ਼ਦੂਰਾਂ ਦੀ ਮਨਰੇਗਾ ਸਕੀਮ ਉੱਪਰ ਵੀ ਬਲਡੋਜਰ ਚਲਾ ਦਿੱਤਾ ਹੈ | ਉਨ੍ਹਾਂ ਮਨਰੇਗਾ ਸਕੀਮ ਨੂੰ ਖਤਮ ਕਰਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕੇ ਜੇਕਰ ਮੋਦੀ ਸਰਕਾਰ ਨੇ 'ਜੀ ਰਾਮ ਜੀ ਸਕੀਮ' ਨੂੰ ਰੱਦ ਨਾ ਕੀਤਾ ਤਾਂ ਦਿਹਾਤੀ ਮਜ਼ਦੂਰ ਸਭਾ ਵਲੋਂ 6 ਜਨਵਰੀ ਨੂੰ ਡੀ.ਸੀ. ਤਰਨ ਤਾਰਨ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਮੀਟਿੰਗ ਦੇ ਅੰਤ ਵਿਚ ਦਿਹਾਤੀ ਮਜਦੂਰ ਸਭਾ ਚੱਕ ਬਾਂਹਬਾ ਦੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਕੈਪਟਨ ਚੱਕ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਸੋਨੂੰ ਚੱਕ ਸਕੱਤਰ ਚੁਣੇ ਜਾਣ ਤੋੋਂ ਇਲਾਵਾ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਚੂੰਗ, ਜਸਵੰਤ ਸਿੰਘ ਭਿੱਖੀਵਿੰਡ, ਗੁਰਬੀਰ ਭੱਟੀ ਰਾਜੋਕੇ ਆਦਿ ਆਗੂ ਹਾਜ਼ਰ ਸਨ |