ਤਰਨ ਤਾਰਨ, 22 ਦਸੰਬਰ (ਹਰਿੰਦਰ ਸਿੰਘ)-ਦੀ ਐਲਪਾਈਨ ਸਕੂਲ ਵਲੋਂ ਪਿੰਡ ਸੰਘੇ ਦੇ ਗੁਰਦੁਆਰਾ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਧਾਰਮਿਕ ਮੁੱਲਾਂ ਨਾਲ ਜੋੜਨ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਤ ਹੋਰ ਸਿੱਖ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਵਾਉਣ ਲਈ ਸ਼ਹੀਦੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ਉਦੇਸ਼ ਬੱਚਿਆਂ ਵਿਚ ਧਰਮ ਪ੍ਰਤੀ ਸ਼ਰਧਾ, ਦੇਸ਼-ਭਗਤੀ ਅਤੇ ਕੁਰਬਾਨੀ ਦੇ ਸੰਦਰਭ ਨੂੰ ਮਜ਼ਬੂਤ ਕਰਨਾ ਸੀ | ਸਮਾਗਮ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਉਮਰ ਸਮੂਹਾਂ ਅਨੁਸਾਰ ਮੁਕਾਬਲੇ ਕਰਵਾਏ ਗਏ | 3 ਤੋਂ 6 ਸਾਲ ਦੇ ਬੱਚਿਆਂ ਲਈ ਰੰਗ-ਭਰਨ (ਕਲਰਿੰਗ) ਅਤੇ ਕਵਿਤਾ ਪਾਠ ਮੁਕਾਬਲਾ ਕਰਵਾਇਆ ਗਿਆ | 7 ਤੋਂ 10 ਸਾਲ ਦੀ ਉਮਰ ਸਮੂਹ ਲਈ ਡ੍ਰਾਅ ਅਤੇ ਕਲਰਿੰਗ ਦੇ ਨਾਲ ਕਵਿਤਾ ਪਾਠ ਮੁਕਾਬਲੇ ਕਰਵਾਏ ਗਏ | ਜਦਕਿ 11 ਤੋਂ 15 ਸਾਲ ਦੇ ਵਿਦਿਆਰਥੀਆਂ ਲਈ ਵੀ ਡ੍ਰਾਅ ਅਤੇ ਕਲਰਿੰਗ ਅਤੇ ਕਵਿਤਾ ਪਾਠ ਮੁਕਾਬਲੇ ਕਰਵਾਏ ਗਏ | ਸਮਾਗਮ ਦੇ ਅੰਤ ਵਿਚ ਸਕੂਲ ਦੀ ਪਿ੍ੰਸੀਪਲ ਲਖਵਿੰਦਰ ਕੌਰ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ |