ਮੀਆਂਵਿੰਡ, 22 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)-ਸਰਕਲ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਯੂਥ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਜ਼ੋਨ ਵੈਰੋਵਾਲ ਤੋਂ ਜਿੱਤੇ ਉਮੀਦਵਾਰ ਪ੍ਰਗਟ ਸਿੰਘ ਸੋਨੂੰ ਗੁਲਾਲੀਪੁਰੀਆ ਦਾ ਮੈਂਬਰ ਪੰਚਾਇਤ ਕੁਲਦੀਪ ਸਿੰਘ ਵੈਰੋਵਾਲ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੋਨੂੰ ਗੁਲਾਲੀਪੁਰੀਆ ਅਤੇ ਮੈਂਬਰ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਧੰਨਵਾਦੀ ਹਨ ਆਪਣੇ ਜ਼ੋਨ ਅਤੇ ਪਿੰਡ ਵਾਸੀਆਂ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਸੀਟ ਜਿੱਤ ਕੇ ਸਾਬਕਾ ਵਿਧਾਇਕ ਭਲਾਈਪੁਰ ਦੀ ਝੋਲੀ ਪਾਈ | ਇਸ ਮੌਕੇ ਸਾਬਕਾ ਸਰਪੰਚ ਗੁਰਜੀਤ ਸਿੰਘ ਸਹਿਬਚੱਕੀਆ, ਸਾਬਕਾ ਸਰਪੰਚ ਪਰਮਜੀਤ ਸਿੰਘ, ਸਰਪੰਚ ਸੁਖਦੇਵ ਸਿੰਘ ਦਾਰਾਪੁਰ, ਸਾਬਕਾ ਸਰਪੰਚ ਬੂਟਾ ਸਿੰਘ ਦਾਰਾਪੁਰ, ਸੁਖਦੇਵ ਸਿੰਘ ਦਾਰਾਪੁਰ, ਜਥੇਦਾਰ ਮੱਖਣ ਸਿੰਘ ਰਾਮਪੁਰ, ਹਰਸ਼ਰਨ ਸਿੰਘ, ਤਰਸੇਮ ਸਿੰਘ ਲਾਡੀ, ਹਰਜੀਤ ਸਿੰਘ, ਹੀਰਾ ਸਿੰਘ, ਬਲਦੇਵ ਸਿੰਘ ਮੈਂਬਰ, ਗੁਰਤੇਜਪਾਲ ਸਿੰਘ, ਤਜਿੰਦਰ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ ਫ਼ੌਜੀ, ਰਾਜਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ, ਬੌਬੀ ਹੱਟੀਵਾਲਾ, ਬਲਵੰਤ ਸਿੰਘ, ਜਤਿੰਦਰ ਸਿੰਘ, ਗੁਰਜੰਟ ਸਿੰਘ ਬਾਠ, ਅੰਮਿ੍ਤ ਗਿੱਲ, ਕਰਮਜੀਤ ਸਿੰਘ, ਸਤਨਾਮ ਸਿੰਘ, ਮੱਖਣ ਸਿੰਘ ਦਾਰਾਪੁਰ, ਗੁਰਜੰਟ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ |