28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪ੍ਰਨੀਤ ਕੌਰ ਨੇ ਨੈਸ਼ਨਲ ਸਕੂਲ ਖੇਡਾਂ ਦੌਰਾਨ ਕੁਰਾਸ਼ ਖੇਡ 'ਚ ਜਿੱਤਿਆ ਕਾਂਸੀ ਤਗਮਾ <br/>

Ad Position 21
No active advertisement
ਅਜੀਤ ਡੈਸਕ 23-12-2025
ਤਰਨ ਤਾਰਨ, 22 ਦਸੰਬਰ (ਹਰਿੰਦਰ ਸਿੰਘ) - ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਾਣੋਚਾਹਲ ਕਲਾਂ ਦੀ ਹੋਣਹਾਰ ਖਿਡਾਰਣ ਪ੍ਰਨੀਤ ਕੌਰ ਨੇ ਖੇਡਾਂ ਦੇ ਖੇਤਰ 'ਚ ਵੱਡੀ ਮੱਲ ਮਾਰਦਿਆਂ ਰਾਸ਼ਟਰੀ ਪੱਧਰ 'ਤੇ ਕਾਂਸੇ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਪੁਨੀਤ ਕੌਰ, ਜੋ ਕਿ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਹੈ, ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਖੇ 16 ਤੋਂ 21 ਦਸੰਬਰ ਤੱਕ ਹੋਈਆਂ 69 ਵੀਆਂ ਨੈਸ਼ਨਲ ਸਕੂਲ ਖੇਡਾਂ (ਅੰਡਰ-14, 17 ਅਤੇ 19) ਕੁਰਾਸ਼ ਖੇਡ ਵਿਚ ਹਿੱਸਾ ਲਿਆ | ਉਸਨੇ 36 ਕਿੱਲੋ ਭਾਰ ਵਰਗ ਵਿਚ ਕੁਰਾਸ਼ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ | ਪ੍ਰਨੀਤ ਕੌਰ ਦੀ ਇਸ ਸਫਲਤਾ ਪਿੱਛੇ ਉਸ ਦੀ ਸਖ਼ਤ ਮਿਹਨਤ ਅਤੇ ਕੋਚ ਸੁਖਜੀਤ ਕੌਰ ਦੀ ਯੋਗ ਅਗਵਾਈ ਦਾ ਵੱਡਾ ਹੱਥ ਹੈ | ਕੋਚ ਵਲੋਂ ਦਿੱਤੀ ਗਈ ਸਿਖਲਾਈ ਸਦਕਾ ਪ੍ਰਨੀਤ ਨੇ ਮੈਦਾਨ 'ਚ ਬਿਹਤਰੀਨ ਤਕਨੀਕ, ਫੁਰਤੀ ਅਤੇ ਮਾਨਸਿਕ ਮਜ਼ਬੂਤੀ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ | ਪ੍ਰਨੀਤ ਕੌਰ ਨੇ ਇਸ ਸ਼ਾਨਦਾਰ ਜਿੱਤ ਨਾਲ ਨਾ ਸਿਰਫ਼ ਆਪਣੇ ਸਕੂਲ ਅਤੇ ਪਿੰਡ ਮਾਣੋਚਾਹਲ ਕਲਾਂ ਦਾ ਨਾਮ ਚਮਕਾਇਆ ਹੈ, ਸਗੋਂ ਪੂਰੇ ਤਰਨ ਤਾਰਨ ਜ਼ਿਲ੍ਹੇ ਦਾ ਮਾਣ ਵਧਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸਰਬਜੀਤ ਸਿੰਘ ਖਾਨਪੁਰ ਸਮਰਥਕਾਂ ਸਮੇਤ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ 'ਵਿਕਸਿਤ ਭਾਰਤ ਜੀ ਰਾਮ ਜੀ' ਯੋਜਨਾ ਲੋੜਵੰਦਾਂ ਲਈ ਲਾਹੇਵੰਦ ਸਾਬਤ ਹੋਵੇਗੀ- ਸ਼ਿਵ ਕੁਮਾਰ ਸੋਨੀ <br/>
Ad Position 24