20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐਂਟੀ ਕਰਾਈਮ ਬਿਊਰੋ ਪੱਟੀ ਟੀਮ ਨੇ ਮੁੜ ਵਸਾਇਆ ਵਿਆਹੁਤਾ ਦਾ ਘਰ <br/>

Ad Position 21
No active advertisement
ਅਜੀਤ ਡੈਸਕ 24-12-2025
ਪੱਟੀ, 23 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਐਂਟੀ ਕਰਾਈਮ ਬਿਊਰੋ (ਗੌਰਮਿੰਟ ਰਜਿ:) ਦੇ ਇੰਟਰਨੈਸ਼ਨਲ ਚੀਫ਼ ਬਲਦੇਵ ਸਿੰਘ ਰਾਠੋੜ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਚੈਅਰਮੈਨ ਸੁਖਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਗੁਰਮੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸੋਢੀ ਵਾਲਾ ਤਹਿਸੀਲ ਗੁਰੂ ਹਰਸਰਾਏ ਜ਼ਿਲ੍ਹਾ ਫਿਰੋਜ਼ਪੁਰ, ਜਿਸਦਾ ਵਿਆਹ ਅੱਜ ਤੋਂ 20 ਸਾਲ ਪਹਿਲਾਂ ਬਲਜਿੰਦਰ ਕੌਰ ਵਾਸੀ ਪੱਟੀ ਵਾਰਡ ਨੰਬਰ 9 ਨਾਲ ਹੋੋਇਆ ਸੀ | ਲੜਕੇ ਵਲੋਂ ਆਪਣੀ ਪਤਨੀ ਬਲਜਿੰਦਰ ਕੌਰ 'ਤੇ ਉਸ ਦੇ ਬੱਚਿਆਂ ਦੀ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ | ਬਲਜਿੰਦਰ ਕੌਰ ਦੇ ਦੋ ਬੇਟੇ ਹਨ, ਜੋ ਆਪਣੇ ਪੇਕੇ ਘਰ 4 ਮਹੀਨੇ ਤੋਂ ਰਹਿ ਰਹੀ ਸੀ | ਫਿਰ ਲੜਕੀ ਦੇ ਪਰਿਵਾਰ ਵਲੋਂ ਐਂਟੀ ਕਰਾਈਮ ਬਿਊਰੋ ਗੌਰਮਿੰਟ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਟੀਮ ਵਲੋਂ ਲੜਕੇ ਨੂੰ ਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਨੂੰ ਪੱਟੀ ਲੜਕੀ ਪਰਿਵਾਰ ਦੇ ਘਰ ਸੱਦ ਕੇ ਦੋ ਧਿਰਾਂ ਦਾ ਝਗੜਾ ਖਤਮ ਕੀਤਾ ਅਤੇ ਦੋਵਾਂ ਪਰਿਵਾਰਾਂ ਦਾ ਮੇਲ ਮਿਲਾਪ ਕਰਵਾਇਆ | ਇਸ ਮੌਕੇ ਗੁਰਮੀਤ ਸਿੰਘ ਵਲੋਂ ਆਪਣੀ ਪਤਨੀ ਬਲਜਿੰਦਰ ਕੌਰ ਅਤੇ ਉਸ ਦੇ ਪਰਿਵਾਰ ਨੂੰ ਲਿਖਤੀ ਰੂਪ ਵਿਚ ਮਾਫ਼ੀਨਾਮਾ ਲਿਖਵਾਇਆ ਗਿਆ | ਇਸ ਤਰ੍ਹਾਂ ਇਕ ਵਿਆਹੁਤਾ ਜੋੜੇ ਦਾ ਮੁੜ ਘਰ ਵਸਾਇਆ ਗਿਆ | ਇਸ ਮੌਕੇ ਵਾਈਸ ਚੇਅਰਮੈਨ ਪੰਜਾਬ ਗੁਰਦੀਪ ਸਿੰਘ, ਜਰਨਲ ਸੈਕਟਰੀ ਪੰਜਾਬ ਕੁਲਵਿੰਦਰ ਸਿੰਘ, ਪਬਲਿਕ ਲਾਈਜਨ ਅਫ਼ਸਰ ਹਰਪ੍ਰੀਤ ਸਿੰਘ, ਸਰਪੰਚ ਸੁਖਦੇਵ ਸਿੰਘ, ਸੁਰਜੀਤ ਸਿੰਘ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਦੀਆਂ ਤਿਆਰੀਆਂ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਬੈਠਕ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਕਸੇਲ ਵਿਖੇ ਸ਼ਹੀਦੀ ਸਮਾਗਮ ਕਰਵਾਇਆ <br/>
Ad Position 24