23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਾਂਗਰਸ ਵਲੋਂ ਨਗਰ ਪੰਚਾਇਤ ਭਿੱਖੀਵਿੰਡ ਦੀ ਨਵੀਂ ਵਾਰਡਬੰਦੀ 'ਤੇ ਇਤਰਾਜ਼ <br/>

Ad Position 21
No active advertisement
ਜਾਣਕਾਰੀ ਦਿੰਦੇ ਹੋਏ ਕਿ੍ਸ਼ਨਪਾਲ ਜੱਜ, ਕੌਂਸਲਰ ਯਾਦਵਿੰਦਰ ਸਿੰਘ, ਕੌਂਸਲਰ ਨੀਰਜ ਧਵਨ, ਮਨਦੀਪ ਸਿੰਘ ਭਿੱਖੀਵਿੰਡ, ਰਜਿੰਦਰ ਕੁਮਾਰ ਸ਼ਰਮਾ, ਜਗਜੀਤ ਸਿੰਘ ਜੱਗਾ ਆਦਿ | ਤਸਵੀਰ:ਬੌਬੀ <br/> 25-12-2025
ਭਿੱਖੀਵਿੰਡ, 24 ਦਸੰਬਰ (ਬੌਬੀ)- ਜਿਸ ਤਰ੍ਹਾਂ ਪਿਛਲੇ ਦਿਨੀ ਹੋਈਆਂ ਬਲਾਕ ਸੰਮਤੀ ਚੋਣਾਂ ਵਿਚ ਸਰਕਾਰ ਵਲੋਂ ਵਿਰੋਧੀ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਤੱਕ ਦਾਖਲ ਨਹੀਂ ਹੋਣ ਦਿੱਤੇ ਗਏ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਚੋਣਾਂ ਨੂੰ ਲੁੱਟ ਲਿਆ ਗਿਆ, ਉਸੇ ਤਰ੍ਹਾਂ ਹੁਣ ਨਗਰ ਪੰਚਾਇਤ ਭਿੱਖੀਵਿੰਡ ਦੀ ਨਵੀਂ ਵਾਰਡਬੰਦੀ ਵਿਚ ਵੀ ਸਰਕਾਰ ਵਲੋਂ ਵੱਡੀ ਪੱਧਰ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਵਾਰਡਾਂ ਨੂੰ ਭੰਨ ਤੋੜ ਕਰਕੇ ਮਨਮਰਜੀਆਂ ਕੀਤੀਆਂ ਗਈਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨਪਾਲ ਜੱਜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਿੱਖੀਵਿੰਡ, ਕੌਂਸਲਰ ਯਾਦਵਿੰਦਰ ਸਿੰਘ, ਕੌਂਸਲਰ ਨੀਰਜ ਧਵਨ, ਸਾਬਕਾ ਸਰਪੰਚ ਮਨਦੀਪ ਸਿੰਘ ਭਿੱਖੀਵਿੰਡ, ਰਜਿੰਦਰ ਕੁਮਾਰ ਸ਼ਰਮਾ, ਜਗਜੀਤ ਸਿੰਘ ਜੱਗਾ ਨੇ ਭਿੱਖੀਵਿੰਡ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਵਿਚ ਨੇੜਲੀਆਂ ਦੋ ਪੰਚਾਇਤਾਂ ਦੀ ਕਰੀਬ 4 ਹਜ਼ਾਰ ਵੋਟ ਜੋੜੀ ਗਈ ਹੈ ਅਤੇ ਪਿੰਡ ਸਾਂਡਪਰਾ ਦੇ ਵੀ ਕੁਝ ਘਰ ਨਾਜਾਇਜ਼ ਤੌਰ 'ਤੇ ਹੀ ਜੋੜ ਦਿੱਤੇ ਗਏ ਹਨ | ਪਰ ਜੋ ਭਿੱਖੀਵਿੰਡ ਵਿਚ ਪਹਿਲਾਂ 13 ਵਾਰਡਾਂ ਸਨ, ਉਨ੍ਹਾਂ ਵਾਰਡਾਂ ਨੂੰ 13 ਹੀ ਰਹਿਣ ਦਿੱਤਾ ਗਿਆ ਹੈ | ਜਦਕਿ ਇਨ੍ਹਾਂ ਵਾਰਡਾਂ ਦੀ ਗਿਣਤੀ ਵਧਣੀ ਚਾਹੀਦੀ ਸੀ ਕਿਉਂਕਿ ਜੇ ਦੋ ਪਿੰਡ ਨਾਲ ਜੁੜੇ ਹਨ ਤਾਂ ਉਨ੍ਹਾਂ ਦੀਆਂ ਵੱਖਰੀਆਂ ਵਾਰਡਾਂ ਬਣਨੀਆਂ ਸਨ ਪਰ ਇਹ ਸਭ ਕੁਝ ਕਰਨ ਦੀ ਬਜਾਏ ਮੌਜੂਦਾ ਅਧਿਕਾਰੀਆਂ ਅਤੇ ਸਰਕਾਰ ਨੇ ਮਿਲੀ ਭੁਗਤ ਕਰਕੇ ਵਿਰੋਧੀ ਪਾਰਟੀਆਂ ਦੇ ਮਜ਼ਬੂਤ ਉਮੀਦਵਾਰਾਂ ਅਤੇ ਵੋਟ ਬੈਂਕ ਨੂੰ ਤੋੜਨ ਲਈ ਘਰਾਂ ਨੂੰ ਦੂਰ-ਦੂਰ ਤੱਕ ਤੋੜ ਦਿੱਤਾ ਗਿਆ ਹੈ, ਜਿਸ ਸਬੰਧੀ ਅਸੀਂ ਇਤਰਾਜ ਲਿਖ ਕੇ ਭੇਜੇ ਹਨ ਅਤੇ ਜੇ ਸਾਡੇ ਇਤਰਾਜ ਸਰਕਾਰ ਨਹੀਂ ਸੁਣਦੀ ਜਾਂ ਵਿਭਾਗ ਨਹੀਂ ਸੁਣਦਾ ਤਾਂ ਅਦਾਲਤ ਦਾ ਸਹਾਰਾ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਹੁਰਾ ਪਰਿਵਾਰ ਤੋਂ ਤੰਗ ਵਿਅਕਤੀ ਵਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ <br/> ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪੱਟੀ ਵਿਖੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਹਫ਼ਤਾ ਮਨਾਇਆ <br/>
Ad Position 24