23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਆਈ.ਟੀ.ਆਈ. ਕਾਲਜ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਧਾਰਮਿਕ ਸਮਾਗਮ <br/>

Ad Position 21
No active advertisement
ਆਈ.ਟੀ.ਆਈ. ਕਾਲਜ ਭਿੱਖੀਵਿੰਡ ਵਿਖੇ ਕਰਵਾਏ ਗਏ ਸਮਾਗਮ ਦਾ ਦਿ੍ਸ਼ | ਤਸਵੀਰਾਂ:ਬੌਬੀ <br/> 25-12-2025
ਭਿੱਖੀਵਿੰਡ, 24 ਦਸੰਬਰ (ਬੌਬੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ, ਸੂਰਬੀਰ ਯੋਧਿਆਂ, ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਆਈ.ਟੀ. ਕਾਲਜ ਵਿਖੇ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਕਾਲਜ ਦੇ ਬੱਚਿਆਂ, ਸਟਾਫ਼ ਅਤੇ ਡਰਾਈਵਰ ਵੀਰਾਂ ਨੇ ਬੜੀ ਸ਼ਰਧਾ 'ਤੇ ਉਤਸ਼ਾਹ ਨਾਲ ਸੇਵਾਵਾਂ ਨਿਭਾਈਆਂ | ਸਮਾਗਮ ਦੌਰਾਨ ਰਾਗੀ ਜਥਿਆਂ ਅਤੇ ਕਵੀਸ਼ਰ ਸਿੰਘਾਂ ਨੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਬਹੁਤ ਹੀ ਭਾਵੁਕ ਅਤੇ ਜੋਸ਼ੀਲੇ ਅੰਦਾਜ਼ ਵਿਚ ਪੇਸ਼ ਕੀਤਾ | ਹਾਜ਼ਰ ਸੰਗਤਾਂ ਨੇ ਮਹਿਸੂਸ ਕੀਤਾ ਜਿਵੇਂ ਉਹ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੈਠੀਆਂ ਹੋਣ | ਬੱਚਿਆਂ ਦੀ ਸੁਰਤ ਇਤਿਹਾਸਕ ਪ੍ਰਸੰਗਾਂ ਨੂੰ ਸੁਣ ਕੇ ਪੂਰੀ ਤਰ੍ਹਾਂ ਇਕਾਗਰ ਹੋ ਗਈ | ਇਸ ਧਾਰਮਿਕ ਸਮਾਗਮ ਮੌਕੇ ਇਲਾਕੇ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿਚ ਸੀਸ ਨਿਵਾਇਆ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਮੇਜਰ ਸਿੰਘ ਸਰਪੰਚ ਅਲਗੋਂ, ਕਸ਼ਮੀਰ ਸਿੰਘ ਸੰਧੂ ਕਲਸੀਆਂ ਕਲਾਂ, ਕਸ਼ਮੀਰ ਸਿੰਘ ਸਰਪੰਚ, ਡਾਕਟਰ ਸੁਖਦੇਵ ਸਿੰਘ ਵਾਂ, ਬਲਦੇਵ ਸਿੰਘ ਵਾਂ, ਦਵਿੰਦਰ ਸਿੰਘ ਨਵਾਂ ਪਿੰਡ, ਦਲਬੀਰ ਸਿੰਘ ਅਲਗੋਂ, ਗੁਰਵੇਲ ਸਿੰਘ ਕਲਸੀਆਂ ਕਲਾਂ, ਭਾਗ ਸਿੰਘ, ਸੁਖਵੰਤ ਸਿੰਘ, ਅਰਜਨ ਸਿੰਘ ਭਾਊ, ਦਸਵੀਰ ਸਿੰਘ, ਸੋਨੂ ਸੇਖੋਂ ਸਭਰਾਵਾਂ ਵਾਲੇ, ਡਾਕਟਰ ਜਸ਼ਨ ਸਿਮਰਨ ਹਸਪਤਾਲ, ਰਾਜਨ ਅਲਗੋਂ ਕੋਠੀ, ਸੁਖਚੈਨ ਸਿੰਘ ਵਾਂ, ਸੁਖਬੀਰ ਸਿੰਘ ਮਾੜੀਮੇਘਾ ਅਤੇ ਦਵਿੰਦਰ ਕਲਸੀਆਂ ਤੋਂ ਇਲਾਵਾ ਹੋਰ ਸੰਗਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਕ ਸਕੂਲ ਝਬਾਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਸ਼ਹੀਦੀ ਸਪਤਾਹ ਮਨਾਇਆ <br/>
Ad Position 24