20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹਿਰ ਸਮੇਤ ਪੂਰੇ ਜ਼ਿਲ੍ਹੇ 'ਚ ਵਧ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਕਾਰਨ ਲੋਕਾਂ 'ਚ ਭਾਰੀ ਖੌਫ਼- ਅਰੋੜਾ <br/>

Ad Position 21
No active advertisement
ਅਜੀਤ ਡੈਸਕ 26-12-2025
ਤਰਨ ਤਾਰਨ, 25 ਦਸੰਬਰ (ਪਰਮਜੀਤ ਜੋਸ਼ੀ)- ਪਿਛਲੇ ਕਾਫੀ ਲੰਬੇ ਸਮੇ ਤੋਂ ਸ਼ਹਿਰ ਤਰਨ ਤਾਰਨ ਸਮੇਤ ਪੂਰੇ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀਆਂ ਦੀਆ ਘਟਨਾਵਾ ਹਰ ਰੋਜ ਅਖ਼ਬਾਰਾਂ ਦੀਆ ਸੁਰਖੀਆਂ ਬਣ ਕੇ ਆਮ ਲੋਕਾਂ ਦੇ ਮਨਾਂ ਵਿਚ ਭਾਰੀ ਦਹਸ਼ਤਿ ਪੈਦਾ ਹੋ ਰਹੀ ਹਨ | ਇਨ੍ਹਾਂ ਗੱਲਾਂ ਦਾ ਜ਼ਿਕਰ ਪੱਤਰਕਾਰਾਂ ਨਾਲ ਕਰਦਿਆਂ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇਸ ਮਾੜੇ ਦੌਰ ਵਿਚ ਲੋਕਾਂ ਦਾ ਘਰਾਂ 'ਚੋਂ ਇਕੱਲਿਆਂ ਨਿਕਲਣਾ ਔਖਾ ਹੋ ਰਿਹਾ ਹੈ | ਚੋਰ ਅਕਸਰ ਦਾਤਰ, ਕੱਟੇ ਵਰਗੇ ਤੇਜ਼ ਹਥਿਆਰਾਂ ਦਾ ਇਸਤੇਮਾਲ ਕਰਕੇ ਰਾਹ ਜਾਂਦੇ ਇੱਕਲੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਕੇ ਲੁੱਟ ਲੈਂਦੇ ਵਿਰੋਧ ਕਰਨ 'ਤੇ ਇਨ੍ਹਾਂ ਤੇਜ਼ ਹਥਿਆਰ ਨਾਲ ਉਸ 'ਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੰਦੇ ਹਨ | ਇੱਥੇ ਬੱਸ ਨਹੀਂ ਲਗਾਤਾਰ ਕਈ ਦੁਕਾਨਦਾਰਾਂ ਨੂੰ ਵੀਂ ਹਥਿਆਰ ਦਿਖਾ ਕੇ ਉਨ੍ਹਾਂ ਕੋਲੋਂ ਨਕਦੀ ਤੇ ਮੋਬਾਈਲ ਦਿਨ ਦਿਹਾੜੇ ਹੀ ਖੋਹੇ ਜਾਂ ਰਹੇ ਹਨ ਪਰ ਅਫਸੋਸ਼ ਸਾਡੀ ਆਮ ਆਦਮੀ ਦੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕਿਉਂ ਮੂਕ ਦਰਸ਼ਕ ਬਣੀ ਬੈਠੇ ਹਨ | ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਵੱਡੇ ਤੇ ਤਕੜੇ ਲੋਕ ਆਪਣੇ ਕੋਲ ਮਹਿੰਗੇ ਹਥਿਆਰ ਰੱਖ ਕੇ ਆਪਣਾ ਬਚਾ ਕਰ ਲੈਣਗੇ ਪਰ ਆਮ ਲੋਕਾਂ ਦੀ ਜਾਨ ਮਾਲ ਰਾਖੀ ਦੀ ਜਿੰਮੇਵਾਰੀ ਪੂਰੀ ਕੌਣ ਕਰੇਗਾ, ਸਰਕਾਰ ਜਾਂ ਪੁਲਿਸ ਪ੍ਰਸ਼ਾਸਨ | ਲ਼ੋਕ ਲਹਿਰ ਪਾਰਟੀ ਵਲੋਂ ਸ਼ਹਿਰ ਨਿਵਾਸੀਆਂ ਦੇ ਦਸਖਤਾਂ ਦੇ ਸਹਿਯੋਗ ਨਾਲ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਜਾਵੇਗਾ | ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਤੋਂ ਇਲਾਵਾ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਠੇਕੇਦਾਰ ਅਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਕੁਲਵਿੰਦਰ ਸਿੰਘ ਕਲਸੀ ਖਜਾਨਚੀ, ਹਰਜਿੰਦਰ ਸਿੰਘ ਵਾਲੀਆਂ ਪ੍ਰੈਸ ਸਕੱਤਰ, ਐਡਵੋਕੇਟ ਆਦੇਸ਼ ਅਗਨੀਹੋਤਰੀ ਪ੍ਰਧਾਨ ਲੀਗਲ ਸੈਲ, ਕੇਵਲ ਕਿ੍ਸ਼ਨ ਅਰੋੜਾ ਸਕੱਤਰ ਸ਼ਹਿਰੀ, ਡਾ.ਲਾਲ ਸਿੰਘ ਪ੍ਰਧਾਨ ਕਿਸਾਨ ਵਿੰਗ, ਗੁਲਜਾਰ ਸ਼ਰਮਾ, ਜਸਵਿੰਦਰ ਸ਼ਰਮਾ, ਹਰਦੇਵ ਸਿੰਘ ਪਿੰਕਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 73 ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ <br/> ਅਗਲੀ ਖ਼ਬਰ ਕੈਂਬਰਿਜ ਵਰਲਡ ਸਕੂਲ ਪਹੂਵਿੰਡ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24