ਤਰਨ ਤਾਰਨ, 26 ਦਸੰਬਰ (ਪਰਮਜੀਤ ਜੋਸ਼ੀ)- ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨ ਤਾਰਨ ਦੀ ਇਕ ਵਿਸ਼ੇਸ਼ ਮੀਟਿੰਗ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਮੁੱਖ ਦਫਤਰ ਗਲੀ ਹਰਨਾਮ ਸਿੰਘ ਵਾਲੀ ਖਾਲਸਾਪੁਰ ਰੋਡ ਤਰਨ ਤਾਰਨ ਵਿਖੇ ਹੋਈ ਜਿਸ ਵਿੱਚ ਸ਼ਹਿਰ ਦੇ ਕੁਝ ਸਨਾਤਨ ਪ੍ਰੇਮੀਆਂ ਨੇ ਵੀ ਸ਼ਮੂਲੀਅਤ ਕੀਤੀ | ਮੁੱਖ ਮਹਿਮਾਨ ਦੇ ਤੌਰ 'ਤੇ ਲਖਵਿੰਦਰ ਸਿੰਘ ਲੱਕੀ ਪਾਗਲ ਉਘੇ ਸਮਾਜ ਸੇਵਕ ਜ਼ਿਲ੍ਹਾ ਤਰਨ ਤਾਰਨ ਨੇ ਆਪਣੀ ਹਾਜ਼ਰੀ ਲਗਵਾਈ | ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਸਭਾ ਦਾ ਪੁਨਰ ਗਠਨ ਕੀਤਾ ਗਿਆ | ਜਿਸ ਵਿਚ ਚਰਨਜੀਤ ਸ਼ਰਮਾ ਕੈਰੋਂ ਵਾਲੇ ਚੇਅਰਮੈਨ, ਸ਼ਕਤੀ ਕੁਮਾਰ ਸ਼ਰਮਾ ਪ੍ਰਧਾਨ, ਹਰਵਿੰਦਰ ਜੋਸ਼ੀ ਸੀਨੀਅਰ ਮੀਤ ਪ੍ਰਧਾਨ, ਭੀਮ ਸੈਨ ਸੇਵਾਮੁਕਤ ਈ.ਟੀ.ਓ ਪ੍ਰਬੰਧਕ, ਬਲਦੇਵ ਰਾਜ ਸ਼ਰਮਾ ਪੱਧਰੀ ਵਾਲੇ ਮੀਤ ਪ੍ਰਧਾਨ, ਅਕਾਸ਼ ਜੋਸ਼ੀ ਜਨਰਲ ਸਕੱਤਰ, ਵਿਜੇ ਜੋਸ਼ੀ ਪ੍ਰਧਾਨ ਬਲਾਕ ਨੌਸ਼ਹਿਰਾ ਪਨੂੰਆਂ, ਟੇਕ ਚੰਦ ਪੁੰਜ ਸਕੱਤਰ, ਐਡਵੋਕੇਟ ਵਰਿੰਦਰ ਸ਼ਰਮਾ ਪੱਟੀ ਵਾਲੇ ਕਾਨੂੰਨੀ ਸਲਾਹਕਾਰ, ਸੰਜੀਵ ਦੇਵਗਨ ਮੁੱਖ ਸਲਾਹਕਾਰ, ਅਨਿਲ ਸ਼ਾਸਤਰੀ ਸਲਾਹਕਾਰ, ਸੰਦੀਪ ਸ਼ਰਮਾ ਜੁਆਇੰਟ ਸਕੱਤਰ), ਨੀਤਿਨ ਸ਼ਰਮਾ ਸਹਾਇਕ ਪ੍ਰਬੰਧਕ, ਦੀਪਕ ਸ਼ਰਮਾ ਕੈਰੋਂ ਵਾਲੇ ਸਰਪ੍ਰਸਤ, ਅਭਿਸ਼ੇਕ ਜੋਸ਼ੀ ਕੈਸ਼ੀਅਰ, ਲਕਸ਼ਮੀ ਕਾਂਤ ਸ਼ਰਮਾ ਪ੍ਰਧਾਨ ਬਲਾਕ ਭਿੱਖੀਵਿੰਡ, ਲੈਕਚਰਾਰ ਪੁਨੀਤ ਸ਼ਰਮਾ ਭਿੱਖੀਵਿੰਡ ਵਾਲੇ ਸਰਪ੍ਰਸਤ, ਸੁਨੀਲ ਕੁਮਾਰ ਦਰਵੇਸ਼ ਸਰਪ੍ਰਸਤ, ਨੀਰਜ ਸ਼ਰਮਾ ਐਗਜ਼ੀਕਿਊਟਿਵ ਮੈਂਬਰ, ਰਾਕੇਸ਼ ਅਗਨੀਹੋਤਰੀ ਐਗਜ਼ੀਕਿਊਟਿਵ ਮੈਂਬਰ, ਰਵਿੰਦਰ ਭਾਰਦਵਾਜ ਮੈਂਬਰ ਅਤੇ ਲਲਿਤ ਸ਼ਰਮਾ ਮੈਂਬਰ ਨਿਯੁਕਤ ਕੀਤ ਗਏ | ਅਮਨ ਕੁਮਾਰ ਭਾਰਦਵਾਜ ਨੂੰ ਸਰਬਸੰਮਤੀ ਨਾਲ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਯੂਥ ਵਿੰਗ ਜ਼ਿਲ੍ਹਾ ਤਰਨ ਤਾਰਨ ਦਾ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਤਰਨ ਤਾਰਨ ਦੇ ਮੁੱਖ ਮੰਦਰ ਸ੍ਰੀ ਮਦਨ ਮੋਹਨ ਮੰਦਰ ਵਿਖੇ ਸ਼ਰਧਾਲੂਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਮੰਦਰ ਦੇ ਹਾਲ ਦੀ ਬੁਕਿੰਗ ਫ਼ੀਸ ਵਿਚ ਜੋ ਵਾਧਾ ਰਿਸੀਵਰ ਨਿਯੁਕਤ ਕੀਤੇ ਤਹਿਸੀਲਦਾਰ ਨੇ ਕੀਤਾ ਹੈ, ਉਸ ਨੂੰ ਵਾਪਸ ਲਿਆ ਜਾਵੇ ਅਤੇ ਪਹਿਲਾਂ ਵਾਂਗ ਫ਼ੀਸ 2100 ਰੁਪਏ ਕੀਤੀ ਜਾਵੇ ਅਤੇ ਗਰੀਬ ਪਰਿਵਾਰਾਂ ਲਈ ਇਹ ਫ਼ੀਸ ਮੁਆਫ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜਲਦ ਹੀ ਮੁਸ਼ਕਿਲਾਂ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ | ਇਸ ਮੌਕੇ ਬਾਊ ਬਸੰਤ ਲਾਲ, ਰਾਮ ਗੋਪਾਲ ਜੋਸ਼ੀ, ਸਵਤੰਤਰ ਭਨੋਟ ਪੱਪੀ, ਪ੍ਰੇਮ ਲਤਾ ਜੋਸ਼ੀ, ਅਨੀਤਾ ਵਰਮਾ, ਅਸ਼ੋਕ ਅਰੋੜਾ, ਸੁਖਵੰਤ ਸਿੰਘ ਲੂਥਰਾ, ਬਾਊ ਵਿਜੇ ਕੁਮਾਰ ਅਤੇ ਚੰਦਰ ਪ੍ਰਕਾਸ਼ ਆਦਿ ਹਾਜ਼ਰ ਸਨ |