ਬਾਬਾ ਬਕਾਲਾ ਸਾਹਿਬ, 26 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁਰਦੁਆਰਾ ਢਾਬਸਰ ਸਾਹਿਬ ਪਿੰਡ ਦੌਲੌਨੰਗਲ (ਬਾਬਾ ਬਕਾਲਾ ਸਾਹਿਬ) ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ, ਜੋ ਕਿ ਨਗਰ ਦੇ ਵੱਖ-ਵੱਖ ਪੜਾਆਂ ਤੋਂ ਹੁੰਦਾ ਹੋਇਆ ਅਤੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਇਸੇ ਅਸਥਾਨ 'ਤੇ ਸਮਾਪਤ ਹੋਇਆ | ਦੀਵਾਨ ਹਾਲ ਵਿਖੇ ਗੁਰਦੁਆਰਾ ਢਾਬਸਰ ਸਾਹਿਬ, ਦੌਲੌ ਨੰਗਲ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਨੇ ਜਿੱਥੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਉਥੇ ਸ਼ਹੀਦਾਂ ਨੂੰ ਕੋਟਿ ਕੋਟ ਪ੍ਰਣਾਮ ਕੀਤਾ ਅਤੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ | ਉਨ੍ਹਾਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇੇ ਬਾਬਾ ਜਸਵੰਤ ਸਿੰਘ, ਭਾਈ ਮੁਖਤਾਰ ਸਿੰਘ, ਨਰਿੰਦਰ ਸਿੰਘ ਢਿੱਲੋਂ ਸੈਕਟਰੀ, ਜਸਵਿੰਦਰ ਸਿੰਘ ਢਿੱਲੋਂ ਸਾ: ਮੈਂਬਰ ਬਲਾਕ ਸੰਮਤੀ, ਬਲਵਿੰਦਰ ਸਿੰਘ ਸਾ: ਸਰਪੰਚ, ਬਾਬਾ ਸੱਜਣ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਜਗੀਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਰਾਮ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਧਰਮਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਦਿਲਮੋਹਿਤ ਸਿੰਘ, ਭਾਈ ਅਕਾਸ਼ਦੀਪ ਸਿੰਘ, ਭਾਈ ਪਰਗਟ ਸਿੰਘ, ਭਾਈ ਆਗਿਆਪਾਲ ਸਿੰਘ, ਭਾਈ ਜਗਰਾਜ ਸਿੰਘ (ਢਾਬਸਰ ਅਕੈਡਮੀ), ਭਾਈ ਗੁਰਪ੍ਰੀਤ ਸਿੰਘ (ਢਾਬਸਰ ਅਕੈਡਮੀ), ਸੂਬੇਦਾਰ ਬਲਦੇਵ ਸਿੰਘ ਧਾਲੀਵਾਲ, ਸਿਮਰਨਜੀਤ ਸਿੰਘ ਬਾਬਾ ਬਕਾਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |