19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਝਬਾਲ-ਅਟਾਰੀ ਮਾਰਗ 'ਤੇ ਪਾਏ ਜਾ ਰਹੇ ਘਟੀਆ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 30-12-2025
ਝਬਾਲ, 29 ਦਸੰਬਰ (ਸੁਖਦੇਵ ਸਿੰਘ)-ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਂਅ ਨਾਲ ਜਾਣੇ ਜਾਂਦੇ ਝਬਾਲ-ਅਟਾਰੀ ਮਾਰਗ 'ਤੇ ਠੇਕੇਦਾਰ ਵਲੋਂ ਵਰਤੇ ਜਾ ਰਹੇ ਘਟੀਆ ਮਟੀਰੀਅਲ ਦੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਉਚ ਪੱਧਰੀ ਜਾਂਚ ਕਰਵਾਏ ਜਾਣ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ | ਇਸ ਸੰਬੰਧੀ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਬਲਕਾਰ ਸਿੰਘ ਵਲਟੋਹਾ, ਕਾ. ਦਵਿੰਦਰ ਸੋਹਲ, ਕਾ. ਗੁਰਬਿੰਦਰ ਸਿੰਘ ਸੋਹਲ, ਕਿਸਾਨ ਆਗੂ ਮਲਕੀਤ ਸਿੰਘ ਛਾਪਾ, ਲਖਪਾਲ ਸਿੰਘ ਕਸੇਲ ਅਤੇ ਕਾ. ਜਗਤਾਰ ਸਿੰਘ ਨੇ ਠੇਕੇਦਾਰ ਵਲੋਂ ਝਬਾਲ-ਅਟਾਰੀ ਸ਼ੇਰ ਸ਼ਾਹ ਸੂਰੀ ਮਾਰਗ 'ਤੇ ਠੇਕੇਦਾਰ ਵਲੋਂ ਪਾਏ ਗਏ ਘਟੀਆ ਮਟੀਰੀਅਲ ਨੂੰ ਦਿਖਾਉਂਦਿਆਂ ਦੱਸਿਆ ਕਿ ਸੜਕ ਮੁਕੰਮਲ ਹੋਣ ਤੋਂ ਪਹਿਲਾਂ ਹੀ ਟੁੱਟਣੀ ਵੀ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਅਟਾਰੀ ਵਾਹਘਾ ਸਰਹੱਦ ਨੂੰ ਜਾਂਦੀ ਇਸ ਸੜਕ ਰਾਹੀਂ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ, ਪਰ ਸੜਕ ਉਪਰ ਪਾਏ ਗਏ ਘਟੀਆ ਮਟੀਰੀਅਲ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੱਜਰੀ ਵਿਚ ਨਾ-ਮਾਤਰ ਲੁੱਕ ਪਾ ਕੇ ਸੜਕ ਉਪਰ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬਾ ਸਰਕਾਰ ਵਲੋਂ ਸੜਕਾਂ ਨੂੰ ਬਣਾਉਣ ਲਈ ਵਧੀਆ ਮਿਆਰ ਦਾ ਮਟੀਰੀਅਲ ਦੀ ਵਰਤੋਂ ਕਰਨ ਅਤੇ ਬਣਾਈਆਂ ਸੜਕਾਂ 'ਤੇ ਮੁਹਤਬਰਾਂ ਵਲੋਂ ਪਾਸ ਕਰਨ ਉਪਰੰਤ ਹੀ ਠੇਕੇਦਾਰ ਨੂੰ ਭੁਗਤਾਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਠੇਕੇਦਾਰ ਤੇ ਸੰਬੰਧਿਤ ਮਹਿਕਮੇ ਵਲੋਂ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਿਆ ਜਾ ਰਿਹਾ ਹੈ | ਇਸ ਸੰਬੰਧੀ ਜਦੋਂ ਪੀ.ਡਬਲਯੂ.ਡੀ. ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਤਾਪਮਾਨ ਘੱਟ ਹੋਣ ਕਰਕੇ ਸੜਕ ਉੱਚੀ ਨੀਵੀਂ ਬਣ ਰਹੀ ਹੈ, ਜਿਸ ਕਰਕੇ ਸੜਕ ਬਣਾਉਣ ਦਾ ਰੋਕ ਦਿੱਤਾ ਗਿਆ ਹੈ | ਤਾਪਮਾਨ ਸਹੀ ਹੋਣ 'ਤੇ ਬਰੀਕ ਬੱਜਰੀ ਤੇ ਲੁੱਕ ਪਾ ਕੇ ਇਸ ਨੂੰ ਪੱਧਰਾ ਕਰ ਦਿੱਤਾ ਜਾਵੇਗਾ | ਇਸ ਸੰਬੰਧੀ ਜਦੋਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸੰਬੰਧਿਤ ਮਹਿਕਮੇ ਦੇ ਉ?ਚ ਅਧਿਕਾਰੀਆਂ ਕੋਲੋਂ ਠੇਕੇਦਾਰ ਵਲੋਂ ਵਰਤੇ ਜਾ ਰਹੇ ਘਟੀਆ ਮਟੀਰੀਅਲ ਦੀ ਜਾਂਚ ਕਰਵਾਈ ਜਾਵੇਗੀ ਅਤੇ ਕਿਸੇ ਵੀ ਅਧਿਕਾਰੀ ਨੂੰ ਘਟੀਆ ਮਟੀਰੀਅਲ ਨਹੀਂ ਵਰਤਣ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ ਅਗਲੀ ਖ਼ਬਰ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਦੇ ਬਰਸੀ ਸਮਾਗਮਾਂ 'ਚ ਸੰਗਤਾਂ ਪਹੁੰਚਣੀਆਂ ਸ਼ੁਰੂ <br/>
Ad Position 24