18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸਾਡੇ ਫੌਜੀ ਜਵਾਨ ਜਿੱਤ ਦੇ ਅਸਲ ਹੱਕਦਾਰ-ਸਵਰਨ ਸਿੰਘ

Ad Position 21
No active advertisement
ਅਜੀਤ ਡੈਸਕ 04-06-2025
ਲੁਧਿਆਣਾ, 3 ਜੂਨ (ਜਗਮੀਤ ਸਿੰਘ)-ਲੰਘੇ ਸਮੇਂ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਭਾਰਤੀ ਫੌਜਾਂ ਨੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਪਾਕਿਸਤਾਨ 'ਚ ਬਣੇ ਹੋਏ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ | ਭਾਰਤੀ ਫੌਜਾਂ ਨੇ ਪਾਕਿਸਤਾਨ ਨੂੰ ਵੀ ਅੱਤਵਾਦੀਆਂ ਦੀ ਪੁਸ਼ਤਪਨਾਹੀ ਕਰਨ ਦਾ ਚੰਗਾ ਸਬਕ ਸਿਖਾਇਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਇੰਟਕ ਦੇ ਸਾਬਕਾ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ, 'ਹਰ ਔਰਤ ਘਰ 'ਚ ਸਿਰਫ ਆਪਣੇ ਪਤੀ ਦੇ ਨਾਮ ਦਾ ਸੰਧੂਰ ਆਪਣੀ ਮਾਂਗ 'ਚ ਸੰਧੂਰ ਲਗਾਉਂਦੀ ਹੈ ਪਰ ਪ੍ਰਧਾਨ ਮੰਤਰੀ ਅਤੇ ਭਾਜਪਾ ਨੇ ਘਰ-ਘਰ ਸੰਧੂਰ ਦੇਣ ਦਾ ਬੇਤੁਕਾ ਫਰਮਾਨ ਜਾਰੀ ਕੀਤਾ, ਜੋ ਕਿਸੇ ਵੀ ਤਰੀਕੇ ਸਵੀਕਾਰਯੋਗ ਨਹੀਂ ਹੈ | ਸਾਬਕਾ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਸਰਹੱਦਾਂ ਉਪਰ ਦੇਸ਼ ਦੀ ਰਾਖੀ ਕਰਨ ਵਾਲੇ ਸਾਡੇ ਫੌਜੀ ਜਵਾਨ ਯੁੱਧ ਦੀ ਜਿੱਤ ਦੇ ਅਸਲ ਹੱਕਦਾਰ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੀਪ ਸਿੰਘ, ਰਾਕੇਸ਼ ਕੁਮਾਰ, ਸੰਤੋਸ਼ ਮੌਰੀਆ, ਕੌਰ ਚੰਦ ਅਤੇ ਹੋਰ ਸਾਥੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਨੇ ਪੂਰੇ ਹਿੰਦੂ ਭਾਈਚਾਰੇ ਦੀ ਕੀਤੀ ਬੇਇੱਜ਼ਤੀ-ਰਵਨੀਤ ਬਿੱਟੂ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਸਮਰ ਕੈਂਪ ਲਗਾਇਆ <br/>
Ad Position 24