ਰਾਮਾ ਮੰਡੀ, 3 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਸੇਠੀ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਮਸਰਾ ਵਿਖੇ ਏਕ ਭਾਰਤ, ਸੇ੍ਰਸ਼ਠ ਭਾਰਤ ਅਧੀਨ ਸੱਤ ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਸਕੂਲ ਇੰਚਾਰਜ ਲੈਕਚਰਾਰ ਸ੍ਰੀਮਤੀ ਸਰਿਤਾ ਕੁਮਾਰੀ ਦੀ ਅਗਵਾਈ ਵਿਚ ਕੀਤੀ ਗਈ | ਸਮਰ ਕੈਂਪ ਦੇ ਨੋਡਲ ਅਫ਼ਸਰ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਇਹ ਸੱਤ ਰੋਜ਼ਾ ਕੈਂਪ ਸਕੂਲ ਵਿਚ ਹੀ ਮਿਤੀ 26 ਮਈ 2025 ਤੋਂ 03 ਜੂਨ 2025 ਤੱਕ ਲਗਾਇਆ ਗਿਆ | ਇਸ ਕੈਂਪ ਦੇ ਪ੍ਰਬੰਧਕ ਅਧਿਆਪਕ ਅਰਵਿੰਦ ਕੁਮਾਰ, ਮੈਡਮ ਜੋਤੀ ਅਤੇ ਰਜਨੀ ਬਾਲਾ ਵਲੋਂ ਛੇਵੀਂ ਤੋਂ ਦਸਵੀਂ ਤੱਕ ਦੇ 75 ਦੇ ਲਗਭਗ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ | ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦੇ ਅੱਖਰ, ਸ਼ਬਦ, ਗਿਣਤੀ ਲਿਖਣੀ, ਆਮ ਬੋਲ-ਚਾਲ ਦੇ ਵੱਖਰੇ-ਵੱਖਰੇ ਸ਼ਬਦ, ਸਲੋਗਨ, ਸੁਤੰਤਰਤਾ ਸੰਗਰਾਮੀ, ਇਤਿਹਾਸਿਕ ਸਮਾਰਕ, ਲੋਕ ਨਾਚ ਆਦਿ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਤੇਲਗੂ ਭਾਸ਼ਾ ਨਾਲ ਸੰਬੰਧਿਤ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ-ਚੜ ਕੇ ਹਿੱਸਾ ਲਿਆ | ਵਿਦਿਆਰਥੀਆਂ ਵੱਲੋਂ ਵੱਖ-ਵੱਖ ਚੀਜ਼ਾਂ ਨਾਲ ਸੰਬੰਧਿਤ ਬਹੁਤ ਸੋਹਣੇ-ਸੋਹਣੇ ਚਾਰਟ, ਮਾਡਲ ਅਤੇ ਸਕਰੈਪ ਬੁੱਕਾਂ ਤਿਆਰ ਕੀਤੀਆਂ ਗਈਆਂ | ਵੱਖ-ਵੱਖ ਅਧਿਆਪਕਾਂ ਵਲੋਂ ਸਮਰ ਕੈਂਪ ਵਿੱਚ ਵਿਦਿਆਰਥੀਆਂ ਨਾਲ ਤੇਲਗੂ ਭਾਸ਼ਾ ਬਾਰੇ ਭਾਂਤ-ਭਾਂਤ ਦੀ ਗੱਲਬਾਤ ਕੀਤੀ ਗਈ | ਤੇਲਗੂ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਵੀਡੀਓ ਵੀ ਬੱਚਿਆਂ ਨੂੰ ਦਿਖਾਈਆਂ ਗਈਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਸ਼ਮਸ਼ਾਦ, ਲਾਲ ਚੰਦ, ਤੇਜਿੰਦਰ ਕੁਮਾਰ, ਹੰਸ ਰਾਜ, ਗੁਰਮੀਤ ਸਿੰਘ ਮਾਨ, ਵਿਨੋਦ ਕੁਮਾਰ, ਕਿਰਨ ਬਾਲਾ, ਅਮਨਦੀਪ ਕੌਰ, ਅਮਨਪ੍ਰੀਤ ਕੌਰ, ਮੈਡਮ ਬੰਧਨਾਂ ਅਤੇ ਭੁਪਿੰਦਰ ਸਿੰਘ ਤੱਗੜ ਦਾ ਕੈਂਪ ਦੌਰਾਨ ਵਿਸ਼ੇਸ਼ ਸਹਿਯੋਗ ਰਿਹਾ |