26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਯੂਨਾਈਟਿਡ ਅਲਾਇੰਸ ਫਰੰਟ ਗਰੁੱਪ ਦੇ ਲੱਕੀ ਸਿਰ ਸਜਿਆ ਪ੍ਰਧਾਨਗੀ ਦਾ ਤਾਜ

Ad Position 21
No active advertisement
ਅਜੀਤ ਡੈਸਕ 30-08-2025
ਲੁਧਿਆਣਾ, 29 ਅਗਸਤ (ਜਤਿੰਦਰ ਭੰਬੀ)-ਯੂਨਾਈਟਿਡ ਸਾਈਕਲ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੇ 8 ਆਹੁਦੇਦਾਰਾਂ ਦੀਆਂ ਚੋਣਾਂ ਯੂ.ਸੀ.ਪੀ.ਐਮ.ਏ. ਕੰਪਲੈਕਸ 'ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈਆਂ | ਇਨ੍ਹਾਂ ਚੋਣਾਂ ਦਾ ਨਿਰਧਾਰਤ ਸਮਾਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਦਾ ਕੀਤਾ ਗਿਆ ਸੀ, ਜਿਸ ਕਰਕੇ ਚੋਣ ਆਬਜ਼ਰਵਰ ਵਲੋਂ ਚੋਣਾਂ ਦਾ ਕੰਮ ਤੈਅ ਸਮੇਂ 'ਤੇ ਸ਼ੁਰੂ ਕਰਨ ਨਾਲ ਸ਼ਾਂਤੀਪੂਰਨ ਮਾਹੌਲ 'ਚ ਹੋ ਨਿੱਬੜਿਆ | ਪ੍ਰਧਾਨ ਦੇ ਅਹੁਦੇ ਲਈ ਯੂਨਾਇਟਿਡ ਅਲਾਇੰਸ ਫਰੰਟ ਗਰੁੱਪ ਵਲੋਂ ਹਰਸਿਮਰਜੀਤ ਸਿੰਘ ਲੱਕੀ ਅਤੇ ਡੀ.ਐਸ. ਚਾਵਲਾ ਵਲੋਂ ਜਿੱਤ ਦਰਜ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਸੀ | ਦੇਰ ਸ਼ਾਮ ਤੱਕ ਕੁਲ 1988 ਵਿਚੋਂ ਲਗਭਗ 1715 ਮੈਂਬਰਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ | ਪਹਿਲਾਂ ਤੋਂ ਹੀ ਚਲੇ ਆ ਰਹੇ ਹਰਸਿਮਰਜੀਤ ਸਿੰਘ ਲੱਕੀ ਮੁੜ ਤੋਂ ਪ੍ਰਧਾਨਗੀ ਦੀ ਚੋਣ ਡੀ.ਐਸ. ਚਾਵਲਾ ਨੂੰ ਹਰਾ ਕੇ ਜਿੱਤੇ, ਜਦਕਿ ਚਾਵਲਾ ਧੜਾ ਵੀ ਜਸਵਿੰਦਰ ਸਿੰਘ ਠੁਕਰਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਰੁਣ ਕਪੂਰ ਨੂੰ ਜਰਨਲ ਸਕੱਤਰ ਬਣਾਉਣ ਵਿਚ ਸਫਲ ਰਿਹਾ | ਇਸ ਤੋਂ ਇਲਾਵਾ ਲੱਕੀ ਧੜੇ ਦੇ ਮੀਤ ਪ੍ਰਧਾਨ ਇੰਦਰਜੀਤ ਨਵਯੁਗ, ਸਕੱਤਰ ਰਜਿੰਦਰ ਸਿੰਘ ਸਰਹਾਲੀ, ਸੰਯੁਕਤ ਸਕੱਤਰ ਸੁਰਿੰਦਰਪਾਲ ਸਿੰਘ ਸੋਨੂੰ ਨਾਜ਼, ਪ੍ਰਚਾਰ ਸਕੱਤਰ ਮਨੋਜ ਦੁਆ ਅਤੇ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਜੇਤੂ ਰਹੇ | ਇਨ੍ਹਾਂ ਚੋਣ ਨਤੀਜਿਆਂ ਦੇ ਚੱਲਦਿਆਂ ਦੇਰ ਰਾਤ ਸ਼ਹਿਰ ਦੇ ਗਿੱਲ ਰੋਡ 'ਤੇ ਵਿਆਹ ਜਿਹਾ ਮਾਹੌਲ ਬਣਿਆ ਹੋਇਆ ਸੀ ਅਤੇ ਢੋਲ ਦੀ ਥਾਪ 'ਤੇ ਭੰਗੜੇ ਪਾਏ ਜਾ ਰਹੇ ਸਨ | ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਮਾਹੌਲ ਖਰਾਬ ਹੋ ਜਾਣ ਕਰਕੇ ਬਹੁਤੇ ਸਨਅਤਕਾਰਾਂ ਅਤੇ ਯੂ.ਸੀ.ਪੀ.ਐਮ.ਏ. ਦੇ ਮੈਂਬਰਾਂ 'ਚ ਇਹ ਖਦਸਾ ਸੀ ਕਿ ਕਿਤੇ ਇਸ ਵਾਰ ਵੀ ਮਾਹੌਲ ਤਣਾਅਪੂਰਵਕ ਨਾ ਹੋ ਜਾਵੇ, ਪਰ ਫਿਰ ਵੀ ਸ਼ਾਂਤੀਪੂਰਵਕ ਚੋਣਾਂ ਹੋਣ 'ਤੇ ਅਮਨ ਪਸੰਦ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ | ਇਸ ਮੌਕੇ ਯੂਨਾਇਟਿਡ ਅਲਾਇੰਸ ਫਰੰਟ ਗਰੁੱਪ ਦੀ ਅਗਵਾਈ ਕਰ ਰਹੇ ਗੁਰਮੀਤ ਸਿੰਘ ਕੁਲਾਰ ਅਤੇ ਨਵ ਨਿਯੁਕਤ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਯੂ.ਸੀ.ਪੀ.ਐਮ.ਏ. ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਦਯੋਗ ਦੀ ਬੇਹਤਰੀ ਲਈ ਪਹਿਲਾਂ ਨਾਲੋਂ ਵੀ ਵੱਧ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਸਰੀਆ ਕਾਰੋਬਾਰੀ ਦੇ ਦਫ਼ਤਰ 'ਚੋਂ 50 ਲੱਖ ਦੀ ਲੁੱਟ <br/> ਅਗਲੀ ਖ਼ਬਰ ਰਵੀਇੰਦਰਜੀਤ ਸਿੰਘ ਤੇ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ 'ਚ ਅਨੇਕਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
Ad Position 24