26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਲੁਧਿਆਣਾ 'ਚ ਸਰੀਆ ਕਾਰੋਬਾਰੀ ਦੇ ਦਫ਼ਤਰ 'ਚੋਂ 50 ਲੱਖ ਦੀ ਲੁੱਟ <br/>

Ad Position 21
No active advertisement
ਅਜੀਤ ਡੈਸਕ 30-08-2025
ਲੁਧਿਆਣਾ, 29 ਅਗਸਤ (ਜਗਮੀਤ ਸਿੰਘ)-ਸ਼ਹਿਰ ਦੇ ਇਕ ਸਰੀਆ ਕਾਰੋਬਾਰੀ ਦੇ ਦਫ਼ਤਰ 'ਚੋਂ ਲੱਖਾਂ ਰੁਪਏ ਲੁੱਟ ਦੀ ਇਕ ਸ਼ੱਕੀ ਵਾਰਦਾਤ ਸਾਹਮਣੇ ਆਈ ਹੈ | ਇਸ ਵਾਰਦਾਤ ਨੂੰ ਕਾਰੋਬਾਰੀ ਦੇ ਇਕ ਪੁਰਾਣੇ ਵਰਕਰ ਵਲੋਂ ਅੰਜਾਮ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ | ਜਾਣਕਾਰੀ ਅਨੁਸਾਰ ਗਿੱਲ ਰੋਡ 'ਤੇ ਇਕ ਸਰੀਆ ਕਾਰੋਬਾਰੀ ਦੇ ਦਫ਼ਤਰ 'ਚ ਜ਼ਬਰਦਸਤੀ ਦਾਖਿਲ ਹੋਇਆ ਪੁਰਾਣਾ ਵਰਕਰ ਦਫ਼ਤਰ 'ਚ ਮੌਜੂਦ ਕਰਮਚਾਰੀ ਨੂੰ ਕਥਿਤ ਤੇਜ਼ਧਾਰ ਹਥਿਆਰ (ਲੋਹੇ ਦੇ ਦਾਤ) ਦੀ ਨੋਕ 'ਤੇ ਡਰਾ ਕੇ ਲਗਭਗ 50 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੁੱਟ ਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜ ਗਿਆ | ਦਫ਼ਤਰ 'ਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰੇ 'ਚ ਲੁੱਟ ਦੀ ਇਹ ਵਾਰਦਾਤ ਕੈਦ ਹੋ ਗਈ, ਜਿਸਦੇ ਬਾਅਦ ਦਫ਼ਤਰ 'ਚ ਮੌਜੂਦ ਕਰਮਚਾਰੀ ਅਨਿਲ ਕੁਮਾਰ ਨੇ ਪੁਲਿਸ ਕੰਟਰੋਲ ਰੂਮ ਅਤੇ ਸਰੀਆ ਕਾਰੋਬਾਰੀ ਨੂੰ ਇਸਦੀ ਜਾਣਕਾਰੀ ਦਿੱਤੀ | ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ | ਪੁਲਿਸ ਵਲੋਂ ਦਫ਼ਤਰ 'ਚ ਮੌਜੂਦ ਕਰਮਚਾਰੀ ਅਨਿਲ ਕੁਮਾਰ ਤੋਂ ਪੁੱਛਗਿੱਛ ਕਰਨ ਦੇ ਨਾਲ ਹੀ ਵੱਖ-ਵੱਖ ਐਂਗਲਾਂ ਤੋਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ | ਘਟਨਾ ਦੇ ਬਾਅਦ ਫੋਰੈਂਸਿਕ, ਡਾਗ ਸਕੂਐਡ, ਸੀ.ਆਈ.ਏ. ਸਣੇ ਪੁਲਿਸ ਦੇ ਉਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮੁਆਇਨਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡਾ. ਅਮਰ ਸਿੰਘ ਬੋਪਾਰਾਏ ਨੇ ਕੀਤਾ ਸਤਲੁਜ ਦਰਿਆ ਦਾ ਦੌਰਾ <br/> ਅਗਲੀ ਖ਼ਬਰ ਯੂਨਾਈਟਿਡ ਅਲਾਇੰਸ ਫਰੰਟ ਗਰੁੱਪ ਦੇ ਲੱਕੀ ਸਿਰ ਸਜਿਆ ਪ੍ਰਧਾਨਗੀ ਦਾ ਤਾਜ
Ad Position 24