27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੀ. ਏ. ਯੂ. ਨੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਨੂੰ ਛੱਤੇ ਦੇ ਕੀਟਾਂ ਦੀ ਰੋਕਥਾਮ ਬਾਰੇ ਦਿੱਤੀ ਸਿਖਲਾਈ

Ad Position 21
No active advertisement
ਅਜੀਤ ਡੈਸਕ 03-09-2025
ਲੁਧਿਆਣਾ, 2 ਸਤੰਬਰ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਨੇ ਅਗਾਂਹਵਧੂ ਮਧੂ-ਮੱਖੀ ਪਾਲਕਾਂ ਲਈ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ | ਇਹ ਪ੍ਰੋਗਰਾਮ ਮਧੂ-ਮੱਖੀਆਂ ਦੇ ਖਤਰਨਾਕ ਕੀਟਾਂ ਵਿਸ਼ੇਸ਼ ਕਰਕੇ ਬੀਟਲ ਦੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਆਯੋਜਿਤ ਕੀਤਾ ਗਿਆ ਸੀ | ਨਿਰਦੇਸਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਮਧੂ-ਮੱਖੀ ਪਾਲਕਾਂ ਨੂੰ ਇਸ ਖਤਰਨਾਕ ਕੀਟ ਦਾ ਸਮੇਂ ਸਿਰ ਪਤਾ ਲਗਾਉਣ ਲਈ ਆਪਣੀਆਂ ਕਲੋਨੀਆਂ ਦਾ ਨਿਯਮਤ ਨਿਰੀਖਣ ਅਤੇ ਸਰਵੇਖਣ ਕਰਦੇ ਰਹਿਣ ਦੀ ਅਪੀਲ ਕੀਤੀ | ਡਾ. ਮਨਮੀਤ ਬਰਾੜ ਭੁੱਲਰ ਮੁਖੀ ਕੀਟ ਵਿਗਿਆਨ ਵਿਭਾਗ ਨੇ ਕਿਹਾ ਕਿ ਇਹ ਇਕ ਵਿਦੇਸ਼ੀ ਕੀਟ ਹੈ ਜੋ ਦੂਜੇ ਰਾਜਾਂ ਤੋਂ ਕਲੋਨੀਆਂ ਦੇ ਪ੍ਰਵਾਸ ਅਤੇ ਪ੍ਰਭਾਵਿਤ ਕਲੋਨੀਆਂ ਦੀ ਵਿਕਰੀ ਅਤੇ ਖਰੀਦਦਾਰੀ ਕਾਰਨ ਤੇਜ਼ੀ ਨਾਲ ਫੈਲਦਾ ਹੈ | ਡਾ. ਜਸਪਾਲ ਸਿੰਘ ਪਿ੍ੰਸੀਪਲ ਕੀਟ ਵਿਗਿਆਨੀ ਨੇ ਮਧੂ-ਮੱਖੀ ਪਾਲਕਾਂ ਨੂੰ ਇਸ ਕੀਟ ਬਾਰੇ ਵਿਸਤਿ੍ਤ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ | ਜਗਦੀਪ ਸਿੰਘ ਬਾਗਬਾਨੀ ਵਿਕਾਸ ਅਧਿਕਾਰੀ ਅਤੇ ਨੋਡਲ ਅਫਸਰ (ਮਧੂ-ਮੱਖੀ ਪਾਲਣ) ਪੰਜਾਬ ਸਰਕਾਰ ਨੇ ਕਿਹਾ ਕਿ ਸਰਕਾਰ ਇਸ ਕੀਟ ਦੇ ਹਮਲੇ ਨੂੰ ਘਟਾਉਣ ਲਈ ਰਣਨੀਤੀ ਬਾਰੇ ਵਿਚਾਰ ਕਰ ਰਹੀ ਹੈ | ਇਸ ਮੌਕੇ ਕੀਟ ਵਿਗਿਆਨ ਵਿਭਾਗ ਨੇ ਕੀਟ ਦੇ ਪ੍ਰਭਾਵਸਾਲੀ ਢੰਗ ਨਾਲ ਪ੍ਰਬੰਧਨ ਲਈ ਤਕਨੀਕੀ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਡਾ. ਜਸਪਾਲ ਸਿੰਘ, ਅਮਿਤ ਚੌਧਰੀ ਅਤੇ ਭਾਰਤੀ ਮੋਹਿੰਦਰੂ ਦੁਆਰਾ ਲਿਖਿਆ ਕਿਤਾਬਚਾ ਜਾਰੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਡਾ. ਇੰਦਰਜੀਤ ਸਿੰਘ ਨੇ ਮੁਫ਼ਤ ਕੰਪਿਊਟਰ ਸੈਂਟਰ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਨਗਰ ਨਿਗਮ ਦੀ ਮੇਹਰਬਾਨੀ, ਸ਼ਹਿਰ ਵਾਸੀਆਂ ਨੂੰ ਗਾਰ, ਗੰਦਗੀ ਅਤੇ ਚਿੱਕੜ ਦੀ ਸੌਗਾਤ <br/>
Ad Position 24