27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਗਰ ਨਿਗਮ ਦੀ ਮੇਹਰਬਾਨੀ, ਸ਼ਹਿਰ ਵਾਸੀਆਂ ਨੂੰ ਗਾਰ, ਗੰਦਗੀ ਅਤੇ ਚਿੱਕੜ ਦੀ ਸੌਗਾਤ <br/>

Ad Position 21
No active advertisement
ਅਜੀਤ ਡੈਸਕ 03-09-2025

ਲੁਧਿਆਣਾ, 2 ਸਤੰਬਰ (ਜਗਮੀਤ ਸਿੰਘ)-ਦੋ ਦਿਨ ਦੇ ਭਾਰੀ ਮੀਂਹ ਨੇ ਜਿੱਥੇ ਸ਼ਹਿਰਵਾਸੀਆਂ ਲਈ ਚੁ ਣੌਤੀਪੂਰਨ ਸਥਿਤੀਆਂ ਪੈਦਾ ਕਰ ਦਿੱਤੀਆਂ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਖੋਖਲੇ ਪ੍ਰਬੰਧਾਂ ਦੀ ਪੋਲ ਵੀ ਜੱਗ ਜ਼ਾਹਿਰ ਕਰ ਦਿੱਤੀ | ਬੁੱਢੇ ਦਰਿਆ ਦੇ ਨੇੜਲੇ ਇਲਾਕਿਆਂ 'ਚ ਭਰੇ ਕਈ-ਕਈ ਫੁੱਟ ਗੰਦੇ ਪਾਣੀ ਕਾਰਨ ਜਿੱਥੇ ਲੋਕਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ, ਉੱਥੇ ਹੀ ਉਨ੍ਹਾਂ ਨੂੰ ਮਾਨਸਿਕ ਪੀੜਾ ਵੀ ਸਹਿਣ ਕਰਨੀ ਪੈ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਲਈ ਬੁੱਢਾ ਦਰਿਆ ਵੱਡੀ ਚੁਣੌਤੀ ਬਣ ਕੇ ਤਾਂ ਉਭਰਿਆ ਹੀ, ਪਰ ਨਾਲ ਹੀ ਨਗਰ ਨਿਗਮ ਦੇ ਸੀਵਰੇਜ ਪ੍ਰਬੰਧਾਂ ਦਾ ਸੱਚ ਵੀ ਉਜਾਗਰ ਕਰ ਦਿੱਤਾ ਹੈ | ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਹਿੱਸਾ ਬਚਿਆ ਹੋਵੇਗਾ ਜਿੱਥੇ ਗਲੀਆਂ ਅਤੇ ਸੜਕਾਂ ਨੇ ਤਲਾਬ ਦਾ ਰੂਪ ਨਾਲ ਧਾਰਿਆ ਹੋਵੇ | ਸ਼ਹਿਰ ਦੀ ਆਰਥਿਕ ਤੌਰ 'ਤੇ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਇਲਾਕੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਗਾਂਧੀ ਬਾਜ਼ਾਰ, ਗੁੜ ਮੰਡੀ, ਲੱਕੜ ਬਾਜ਼ਾਰ, ਗਿੱਲ ਰੋਡ, ਚੰਡੀਗੜ੍ਹ ਰੋਡ, ਦੁੱਗਰੀ, ਮਾਡਲ ਟਾਊਨ, ਅਰਬਨ ਅਸਟੇਟ ਸਣੇ ਲਗਭਗ ਹਰ ਕੋਨੇ 'ਚ ਲੋਕ ਪਾਣੀ ਨਾਲ ਜੱਦੋ-ਜਹਿਦ ਕਰਦੇ ਨਜ਼ਰ ਆਏ | ਭਾਰੀ ਮੀਂਹ ਤੋਂ ਪਹਿਲਾਂ ਹੀ ਸੜਕਾਂ 'ਚ ਪਏ ਹੋਏ ਡੂੰਘੇ ਟੋਇਆਂ ਅੰਦਰ ਪਾਣੀ ਭਰ ਜਾਣ ਨਾਲ ਕਈ ਹਾਦਸੇ ਵਾਪਰੇ ਅਤੇ ਕਈ ਰਾਹਗੀਰ ਜਿੱਥੇ ਜ਼ਖਮੀ ਹੋਏ, ਉਥੇ ਉਨ੍ਹਾਂ ਦੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦਾ ਵੀ ਨੁਕਸਾਨ ਹੋਇਆ | ਨਗਰ ਨਿਗਮ ਦੇ ਮਾੜੇ ਸੀਵਰੇਜ ਪ੍ਰਬੰਧਾਂ ਕਾਰਨ ਭਾਰੀ ਮੀਂਹ 'ਚ ਘਰਾਂ ਅੰਦਰ ਜਮ੍ਹਾ ਹੋਏ ਪਾਣੀ ਕਾਰਨ ਆਰਥਿਕ ਅਤੇ ਮਾਨਸਿਕ ਨੁਕਸਾਨ ਤਾਂ ਸ਼ਹਿਰਵਾਸੀਆਂ ਨੂੰ ਹੋਇਆ ਹੀ, ਪਰ ਨਾਲ ਹੀ ਕੁੱਝ ਇਲਾਕਿਆਂ 'ਚੋਂ ਕਿਸੇ ਤਰ੍ਹਾਂ ਪਾਣੀ ਨਿਕਲਣ ਦੇ ਬਾਅਦ ਜਮ੍ਹਾ ਹੋਈ ਗੰਦੀ ਗਾਰ ਇਕੱਠੇ ਹੋਏ ਪਾਣੀ ਨਾਲੋਂ ਵੀ ਵਧੇਰੇ ਖੱਜਲ ਖੁਆਰੀ ਅਤੇ ਸਿਹਤ ਲਈ ਹਾਨੀ ਦਾ ਕਾਰਨ ਬਣਦੀ ਵਿਖਾਈ ਦੇ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੀ. ਏ. ਯੂ. ਨੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਨੂੰ ਛੱਤੇ ਦੇ ਕੀਟਾਂ ਦੀ ਰੋਕਥਾਮ ਬਾਰੇ ਦਿੱਤੀ ਸਿਖਲਾਈ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਹੜ੍ਹ ਪੀੜਤ ਇਲਾਕਿਆਂ ਲਈ ਐਂਬੂਲੈਂਸਾਂ ਦੀ ਫਲੀਟ ਰਵਾਨਾ <br/>
Ad Position 24