ਡਾਬਾ/ਲੁਹਾਰਾ, 2 ਸਤੰਬਰ (ਕੁਲਵੰਤ ਸਿੰਘ ਸੱਪਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਵਿਸ਼ਵਕਰਮਾ ਨਗਰ ਪਿੰਡ ਬੁਲਾਰਾ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਬਾਬਾ ਨਿਰਵੈਰ ਸਿੰਘ ਢੱਕੀ ਸਾਹਿਬ ਵਾਲੇ ਅਤੇ ਬਾਬਾ ਮਨਜੀਤ ਸਿੰਘ ਨੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ | ਉਸ ਤੋਂ ਬਾਅਦ ਅਖੰਡ ਪਾਠ ਦੇ ਭੋਗ ਪਏ | ਬਾਬਾ ਸੁਖਵਿੰਦਰ ਸਿੰਘ ਵਲੋਂ ਆਏ ਮਹਾਂਪੁਰਸ਼ਾਂ ਦਾ ਅਤੇ ਸੰਗਤ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 24ਵਾਂ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਸਤਨਾਮ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ ਲੋਟੇ, ਤਰਲੋਕ ਸਿੰਘ, ਜਗਦੇਵ ਸਿੰਘ, ਦਲਜੀਤ ਸਿੰਘ, ਰਾਮ ਚੰਦਰ ਸਰਪੰਚ, ਬੱਬੀ ਸਰਪੰਚ, ਰਾਜਵਿੰਦਰ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਬੂਟਾ ਸਿੰਘ ਗਰੇਵਾਲ, ਸਾਜਨ ਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਚਰਨ ਸਿੰਘ ਚੰਨੀ, ਹਰਭਜਨ ਸਿੰਘ, ਰਾਜਵਿੰਦਰ ਸਿੰਘ ਪਾਲੀ, ਦੇਵਰਾਜ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਜਸਮੀਤ ਕੌਰ ਸਿਦੌੜਾ, ਡਾ. ਅਰਵਿੰਦਰ ਸਿੰਘ ਬੇਦੀ ਆਦਿ ਹਾਜ਼ਰ ਸਨ |