27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਜਪਾ ਆਗੂ ਟਿੱਕਾ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ <br/>

Ad Position 21
No active advertisement
ਅਮਰਜੀਤ ਸਿੰਘ ਟਿੱਕਾ <br/> 03-09-2025
ਲੁਧਿਆਣਾ, 2 ਸਤੰਬਰ (ਜਗਮੀਤ ਸਿੰਘ)-ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਅਤੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਆਏ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨ ਕਰਕੇ ਵੱਡੇ ਪੱਧਰ 'ਤੇ ਰਾਹਤ ਫੰਡ ਜਾਰੀ ਕੀਤਾ ਜਾਵੇ | ਹੜ੍ਹ-ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ | ਟਿੱਕਾ ਨੇ ਕਿਹਾ ਕਿ ਘਰ, ਖੇਤ, ਪਸ਼ੂ-ਧਨ ਅਤੇ ਰੋਜ਼ਗਾਰ ਦੇ ਸਾਧਨ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ | ਕੇਂਦਰ ਸਰਕਾਰ ਤੁਰੰਤ ਵੱਡੀ ਮਦਦ ਦੇ ਕੇ ਪੀੜਤਾਂ ਦੀ ਜ਼ਿੰਦਗੀ ਨੂੰ ਪਟਰੀ 'ਤੇ ਲਿਆ ਸਕਦੀ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ' ਵਿਚ ਸੇਵਾਦਾਰਾਂ ਦੀ ਸ਼ਲਾਘਾ ਨੂੰ ਸਰਾਹਿਆ, ਪਰ ਹੁਣ ਵੱਡੀ ਰਾਹਤ ਯੋਜਨਾ ਦੀ ਲੋੜ ਹੈ | ਟਿੱਕਾ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਤਰੱਕੀ ਲਈ ਯੋਗਦਾਨ ਦਿੱਤਾ, ਹੁਣ ਕੇਂਦਰ ਸਰਕਾਰ ਨੂੰ ਪੰਜਾਬ ਦਾ ਸਹਾਰਾ ਬਣਨਾ ਚਾਹੀਦਾ | ਸਰਕਾਰੀ ਅੰਕੜਿਆਂ ਅਨੁਸਾਰ ਹੜ੍ਹਾਂ ਨੇ 15,000 ਕਰੋੜ ਦਾ ਨੁਕਸਾਨ ਕੀਤਾ | 2 ਲੱਖ ਏਕੜ ਤੋਂ ਵੱਧ ਖੇਤੀਬਾੜੀ ਦੀ ਫ਼ਸਲ, 20,000 ਮਕਾਨ ਅਤੇ ਸੜਕਾਂ-ਪੁਲ ਤਬਾਹ ਹੋਏ | ਫ਼ਿਰੋਜ਼ਪੁਰ ਵਿਚ 40 ਪਿੰਡ, 50,000 ਏਕੜ ਫ਼ਸਲ ਬਰਬਾਦ ਹੋਈ | ਤਰਨਤਾਰਨ, ਗੁਰਦਾਸਪੁਰ, ਜਲੰਧਰ, ਰੂਪਨਗਰ ਅਤੇ ਹੁਸ਼ਿਆਰਪੁਰ ਵਿਚ ਵੀ ਭਾਰੀ ਨੁਕਸਾਨ ਹੋਇਆ | ਟਿੱਕਾ ਨੇ ਕਿਹਾ ਕਿ ਐਨ.ਡੀ.ਆਰ.ਐਫ. ਅਤੇ ਰਾਹਤ ਸਮੱਗਰੀ ਦੀ ਸਹਾਇਤਾ ਨਾਕਾਫ਼ੀ ਹੈ | ਵਿਸ਼ੇਸ਼ ਰਾਹਤ ਪੈਕੇਜ ਪੰਜਾਬੀਆਂ ਅਤੇ ਦੇਸ਼ ਲਈ ਹੌਸਲਾ ਵਧਾਏਗਾ |

Ad Position 22
No active advertisement
ਪਿਛਲੀ ਖ਼ਬਰ ਬਚਿੱਤਰ ਨਗਰ, ਜਸਦੇਵ ਨਗਰ ਵਿਖੇ ਵਿਆਹ ਪੁਰਬ ਮਨਾਇਆ <br/> ਅਗਲੀ ਖ਼ਬਰ ਦਿਆਨੰਦ ਹਸਪਤਾਲ ਦੇ ਡਾਕਟਰਾਂ ਵਲੋਂ 156 ਕਿੱਲੋ ਵਜ਼ਨੀ ਮਹਿਲਾ ਦੀ ਸਫਲ ਸਰਜਰੀ <br/>
Ad Position 24