ਲੁਧਿਆਣਾ, 2 ਸਤੰਬਰ (ਡਾ. ਤਰਲੋਚਨ ਸਿੰਘ)-ਆਈ.ਡੀ.ਐਫ.ਸੀ. ਫਸਟ ਬੈਂਕ ਨੇ ਹੁਣ ਗਾਹਕਾਂ ਅਤੇ ਗੈਰ-ਗਾਹਕਾਂ ਲਈ ਜੀ.ਐਸ.ਟੀ. ਭੁਗਤਾਨ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਡੀ.ਐਫ.ਸੀ. ਫਸਟ ਬੈਂਕ ਦੇ ਰਿਟੇਲ ਸੇਵਾਵਾਂ ਮੁਖੀ ਆਸ਼ੀਸ਼ ਸਿੰਘ ਨੇ ਕਿਹਾ ਹੈ ਕਿ ਇਕ ਵਿਸ਼ਵ-ਪੱਧਰੀ ਬੈਂਕ ਹੋਣ ਦੇ ਨਾਤੇ ਸਾਡਾ ਉਦੇਸ਼ ਆਪਣੇ ਗਾਹਕਾਂ ਨੂੰ ਪੂਰੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ | ਹੁਣ ਬੈਂਕ ਦੇ ਗਾਹਕ ਅਤੇ ਗੈਰ-ਗਾਹਕ ਦੋਵੇਂ ਯੂ.ਪੀ.ਆਈ, ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਜੀ.ਐਸ.ਟੀ. ਭੁਗਤਾਨ ਕਰ ਸਕਦੇ ਹਨ | ਇਸ ਤਰ੍ਹਾਂ ਟੈਕਸ ਭੁਗਤਾਨ ਹੁਣ ਬਿਨਾਂ ਰੁਕਾਵਟ, ਆਸਾਨ ਅਤੇ ਸੰਮਲਿਤ ਹੋ ਗਿਆ ਹੈ | ਇਹ ਸੁਧਾਰ ਸਾਡੀਆਂ ਵਿਸ਼ਵ-ਪੱਧਰੀ ਡਿਜੀਟਲ ਬੈਂਕਿੰਗ ਦਾ ਹੱਲ ਕਰਨ ਅਤੇ ਸਾਰੇ ਟੈਕਸਦਾਤਾਵਾਂ ਨੂੰ ਬਿਨਾਂ ਰੁਕਾਵਟ ਭੁਗਤਾਨ ਦਾ ਅਨੁਭਵ ਦੇਣ ਦੇ ਯਤਨ ਦਾ ਹਿੱਸਾ ਹੈ | ਉਨ੍ਹਾਂ ਦੱਸਿਆ ਕਿ ਗਾਹਕ ਦੇਸ਼ ਭਰ ਦੀ ਕਿਸੇ ਵੀ ਬੈਂਕ ਸ਼ਾਖਾ ਵਿਚ ਡੀ.ਡੀ, ਚੈੱਕ ਅਤੇ ਨਕਦ ਭੁਗਤਾਨ ਕਰ ਸਕਦੇ ਹਨ |