ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਜਮਾਲਪੁਰ ਦੀ ਲੇਬਰ ਕਾਲੋਨੀ 'ਚ ਸਥਿਤ ਸੀਤਲਾ ਮਾਤਾ ਮੰਦਰ ਦੇ ਗੱਲੇ ਚੋਰੀ ਕਰਨ ਨੂੰ ਲੈ ਕੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੰਦਰ ਦੇ ਪੁਜਾਰੀ ਰੌਸ਼ਨ ਪਾਂਡੇ ਨੇ ਦੱਸਿਆ ਕਿ ਮੰਦਰ 'ਚੋਂ ਸ੍ਰੀ ਹਨੂਮਾਨ ਅਤੇ ਭਗਵਾਨ ਸ਼ਿਵ ਦੀ ਮੂਰਤੀ ਦੇ ਅੱਗੇ ਰੱਖੇ ਹੋਏ ਗੱਲੇ ਕਿਸੇ ਨਾਮਾਲੂਮ ਵਿਅਕਤੀ ਨੇ ਚੋਰੀ ਕਰਕੇ ਉਨ੍ਹਾਂ 'ਚੋਂ ਪੈਸੇ ਕੱਢ ਕੇ ਖ਼ਾਲੀ ਗੱਲੇ ਮੰਦਰ ਦੇ ਪਿਛਲੇ ਪਾਸੇ ਤੋੜ ਕੇ ਸੁੱਟ ਦਿੱਤੇ | ਥਾਣਾ ਪੁਲਿਸ ਨੇ ਪੁਜਾਰੀ ਰੌਸ਼ਨ ਪਾਂਡੇ ਦੀ ਸ਼ਿਕਾਇਤ 'ਤੇ ਨਾਮਾਲੂਮ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮੰਦਰ ਦੇ ਆਸਪਾਸ ਲੱਗੇ ਹੋਏ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕੀਤੀ ਹੈ | ਪੁਲਿਸ ਵਲੋਂ ਜਲਦ ਹੀ ਚੋਰਾਂ ਨੂੰ ਗਿ੍ਫ਼ਤਾਰ ਕਰਨ ਦੀ ਗੱਲ ਕਹੀ ਗਈ ਹੈ |