22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਬਜ਼ੀ ਮੰਡੀ 'ਚ ਝਗੜਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਬੀਤੇ ਸੋਮਵਾਰ ਦੀ ਦੇਰ ਰਾਤ ਸਬਜ਼ੀ ਮੰਡੀ, ਬਹਾਦਰਕੇ ਰੋਡ 'ਚ ਦੋ ਧਿਰਾਂ ਦੇ ਝਗੜੇ ਦੌਰਾਨ ਚੱਲੀ ਗੋਲੀ ਨੂੰ ਲੈ ਕੇ ਥਾਣਾ ਜੋਧੇਵਾਲ ਦੀ ਪੁਲਿਸ ਨੇ ਇਕ ਦਰਜਨ ਦੇ ਕਰੀਬ ਹੁੱਲੜਬਾਜ਼ਾਂ ਦੇ ਖ਼ਿਲਾਫ਼ ਭਾਰਤੀ ਨਿਆਂ ਸਹਿੰਤਾ ਅਤੇ ਆਰਮਜ਼ ਐਕਟ ਦੇ ਹੇਠ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਪਾਲ ਸਿੰਘ ਦੀ ਪੁਲਿਸ ਟੀਮ ਨੇ ਗਸ਼ਤ ਦੌਰਾਨ ਦੇਖਿਆ ਕਿ ਸਬਜ਼ੀ ਮੰਡੀ ਦੇ ਗੇਟ ਨੰਬਰ 1 ਕੋਲ ਕੁੱਝ ਨੌਜਵਾਨ ਆਪਸ 'ਚ ਝਗੜਾ ਕਰ ਰਹੇ ਸਨ, ਜਿਨ੍ਹਾਂ ਵਲੋਂ ਇਕ-ਦੂਸਰੇ ਖ਼ਿਲਾਫ਼ ਇੱਟਾਂ, ਰੋੜੇ, ਕੱਚ ਦੀਆਂ ਬੋਤਲਾਂ ਮਾਰੀਆਂ ਜਾ ਰਹੀਆਂ ਸਨ | ਇਸ ਦੌਰਾਨ ਇਕ ਧਿਰ ਵਲੋਂ ਗੋਲੀ ਵੀ ਚਲਾਈ ਗਈ, ਪਰ ਰਾਤ ਦੇ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਗੋਲੀ ਚਲਾਉਣ ਵਾਲੇ ਮੌਕੇ ਤੋਂ ਭੱਜ ਨਿਕਲੇ | ਥਾਣਾ ਪੁਲਿਸ ਨੇ ਮੌਕੇ ਤੋਂ 3 ਖ਼ਾਲੀ ਖ਼ੋਲ ਬਰਾਮਦ ਕਰਦੇ ਹੋਏ ਨਰੇਸ਼ ਸੇਠੀ ਨਾਮਕ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਦੇ ਨਾਲ ਹੀ ਵਿਕਰਮ ਵਾਸੀ ਬਹਾਦਰਕੇ ਰੋਡ, ਜਤਿਨ ਵਾਸੀ ਕਾਰਾਬਾਰਾ ਰੋਡ, ਮਾਨਵ ਵਾਸੀ ਆਜ਼ਾਦ ਨਗਰ, ਸੰਦੀਪ ਸਿੰਘ, ਲਵ ਵਾਸੀ ਸਲੇਮਟਾਬਰੀ, ਬੰਟੀ, ਕੁਨਾਲ ਵਾਸੀ ਜਗਤਪੁਰੀ, ਗੋਰੀ ਮੱਟੂ, ਅਵਿਨਾਸ਼ ਕਾਕਾ, ਨੋਨੀ ਅਤੇ ਲੱਕੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਸਾਰਿਆਂ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ — ਛੱਤ ਡਿਗਣ ਨਾਲ 8 ਸਾਲਾ ਬੱਚੇ ਦੀ ਹੋਈ ਮੌਤ ਦਾ ਮਾਮਲਾ —<br> ਡਿਪਟੀ ਕਮਿਸ਼ਨਰ ਅਤੇ ਵਿਧਾਇਕ ਮਿ੍ਤਕ ਬੱਚੇ ਦੇ ਪਰਿਵਾਰ... ਅਗਲੀ ਖ਼ਬਰ ਮੰਦਰ 'ਚੋਂ ਨਕਦੀ ਕੀਤੀ ਚੋਰੀ, ਕੇਸ ਦਰਜ
Ad Position 24