ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਸਾਰੇ ਨਿਯਮ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਨਗਰ ਨਿਗਮ ਅਧੀਨ ਆਉਂਦੇ ਇਲਾਕਿਆਂ 'ਚ ਹੋਏ ਨਾਜ਼ਾਇਜ ਕਬਜ਼ਿਆਂ ਨੂੰ ਲੈ ਕੇ ਨਗਰ ਨਿਗਮ ਜੋਨ-ਸੀ ਦੀ ਇਮਾਰਤੀਸ਼ਾਖਾ ਨੇ ਸੜਕ ਦੇ ਹਿੱਸੇ ਉਪਰ ਕੀਤੇ ਗਏ ਦੋ ਨਜ਼ਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ | ਜੋਨ-ਸੀ ਦੀ ਇਮਾਰਤੀ ਸ਼ਾਖਾ ਦੀ ਟੀਮ ਨੇ ਸ਼ਾਂਤੀ ਨਗਰ ਅਤੇ ਗਿਆਸਪੁਰਾ 'ਚ ਮਿੰਨੀ ਰੋਜ਼ ਗਾਰਡਨ ਦੇ ਨੇੜੇ ਸੜਕ ਦੇ ਹਿੱਸਿਆਂ ਤੋਂ ਹੋਏ ਦੋਵੇਂ ਕਬਜ਼ੇ ਢਾਹ ਦਿੱਤੇ | ਨਗਰ ਨਿਗਮ ਜ਼ੋਨ-ਸੀ ਦੇ ਇਮਾਰਤ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਉਲੰਘਣਾ ਕਰਨ ਵਾਲੇ ਦੋਵਾਂ ਖੇਤਰਾਂ ਵਿੱਚ ਸੜਕਾਂ ਦੇ ਹਿੱਸਿਆਂ 'ਤੇ ਗੈਰ-ਕਾਨੂੰਨੀ ਨਿਰਮਾਣ ਕਰ ਰਹੇ ਸਨ | ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ, ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਗੈਰ-ਕਾਨੂੰਨੀ ਨਿਰਮਾਣ ਢਾਹ ਦਿੱਤੇ ਗਏ |