23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਟਰਾਂਸਪੋਰਟ ਨਗਰ ਨੇ ਵੀ ਧਾਰਿਆ ਤਲਾਬ ਦਾ ਰੂਪ, ਹਰ ਪਾਸੇ ਪਾਣੀ ਹੀ ਪਾਣੀ <br/>

Ad Position 21
No active advertisement
ਅਜੀਤ ਡੈਸਕ 07-09-2025
ਲੁਧਿਆਣਾ, 6 ਸਤੰਬਰ (ਜਗਮੀਤ ਸਿੰਘ)-ਸ਼ਹਿਰ 'ਚ ਸੀਵਰੇਜ ਦੀ ਸਫ਼ਾਈ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਪੁਖ਼ਤਾ ਪ੍ਰਬੰਧਾਂ ਅਤੇ ਸਫ਼ਾਈ ਦੇ ਨਾਮ 'ਤੇ ਕੀਤੇ ਗਏ ਦਾਅਵਿਆਂ ਦੀ ਮਾਰ ਤਾਂ ਪਹਿਲਾਂ ਹੀ ਸ਼ਹਿਰ ਵਾਸੀ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸਹਿ ਰਹੇ ਹਨ, ਪਰ ਇਸਦੇ ਨਾਲ ਹੀ ਨਗਰ ਨਿਗਮ ਜ਼ੋਨ-ਬੀ. ਅਧੀਨ ਆਉਂਦੇ ਟਰਾਂਸਪੋਰਟ ਨਗਰ 'ਚ ਵੀ ਹਾਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ | ਲਗਾਤਾਰ ਮੀਂਹ ਦੇ ਕਾਰਨ ਅਤੇ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਨਾ ਹੋਣ ਕਾਰਨ ਟਰਾਂਸਪੋਰਟ ਨਗਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਨਾਲ-ਨਾਲ ਛੋਟੇ-ਵੱਡੇ ਵਾਹਨ ਚਾਲਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਇਹ ਹਨ ਕਿ ਮਾਲ ਲੈ ਕੇ ਦੂਸਰੇ ਰਾਜਾਂ ਤੋਂ ਟਰਾਂਸਪੋਰਟ ਨਗਰ 'ਚ ਪਹੁੰਚ ਰਹੀਆਂ ਵੱਡੀਆਂ ਗੱਡੀਆਂ ਤੋਂ ਮਾਲ ਨਹੀਂ ਉਤਰ ਰਿਹਾ ਅਤੇ ਨਾ ਹੀ ਲੁਧਿਆਣਾ ਤੋਂ ਦੂਸਰੇ ਰਾਜਾਂ ਨੂੰ ਜਾਣ ਵਾਲਾ ਮਾਲ ਭਰਿਆ ਜਾ ਰਿਹਾ ਹੈ | ਜਿਸ ਕਾਰਨ ਟਰਾਂਸਪੋਰਟਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਪੇਸ਼ ਆ ਰਹੀ ਹੈ | ਇਸਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਮਾਲ ਲੈ ਕੇ ਜਾਣ ਅਤੇ ਲੈ ਕੇ ਆਉਣ ਵਾਲੇ ਛੋਟੇ ਵਾਹਨ 'ਚ ਟਰਾਂਸਪੋਰਟ ਨਗਰ 'ਚ ਭਰੇ ਹੋਏ ਪਾਣੀ ਕਾਰਨ ਆ-ਜਾ ਨਹੀਂ ਪਾ ਰਹੇ | ਟਰਾਂਸਪੋਰਟ ਨਗਰ ਦੀਆਂ ਮੁੱਖ ਸੜਕਾਂ ਜਿੱਥੇ ਤਲਾਅ ਦਾ ਰੂਪ ਧਾਰ ਚੁੱਕੀਆਂ ਹਨ, ਉਥੇ ਛੋਟੀਆਂ ਸੜਕਾਂ ਵੀ ਨਾਲੇ 'ਚ ਬਦਲ ਚੁੱਕੀਆਂ ਹਨ | ਸਭ ਤੋਂ ਵੱਡੀ ਮੁਸ਼ਕਿਲ ਛੋਟੇ ਵਾਹਨ ਚਾਲਕਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਸਹਿਣੀ ਪੈ ਰਹੀ ਹੈ | ਕਿਸੇ ਤਰੀਕੇ ਨਾਲ ਵੀ ਟਰਾਂਸਪੋਰਟ ਨਗਰ 'ਚੋਂ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਪਾਣੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ | ਦੱਸਣਯੋਗ ਹੈ ਕਿ ਟਰਾਂਸਪੋਰਟ ਨਗਰ ਰਾਹੀਂ ਹਰ ਰੋਜ਼ ਕਰੋੜਾਂ ਰੁਪਏ ਦਾ ਮਾਲੀਆ ਸਰਕਾਰੀ ਖ਼ਜ਼ਾਨੇ 'ਚ ਪਹੁੰਚਦਾ ਹੈ, ਪਰ ਨਗਰ ਨਿਗਮ ਦੇ ਅਧਿਕਾਰੀ ਬੇਗਾਨਿਆਂ ਦੀ ਤਰ੍ਹਾਂ ਟਰਾਂਸਪੋਰਟ ਨਗਰ ਦੀਆਂ ਮੁੱਢਲੀਆਂ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੰਦੇ |

Ad Position 22
No active advertisement
ਪਿਛਲੀ ਖ਼ਬਰ ਧੁੱਸੀ ਬੰਨ੍ਹ ਸਸਰਾਲੀ ਉਪਰ ਅਸਥਾਈ ਬੰਨ੍ਹ ਬਣਾਉਣ ਦਾ ਕੰਮ ਲਗਾਤਾਰ ਜਾਰੀ <br/> ਅਗਲੀ ਖ਼ਬਰ ਬਿਜਲੀ ਮਕੈਨਿਕ ਦੀ ਕਰੰਟ ਲੱਗਣ ਕਾਰਨ ਮੌਤ <br/>
Ad Position 24