23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਵੈਟਰਨਰੀ ਯੂਨੀਵਰਸਿਟੀ ਨੇ 'ਅਧਿਆਪਕ ਦਿਵਸ' ਨੂੰ ਹੜ੍ਹ ਪ੍ਰਭਾਵਿਤ ਭਾਈਚਾਰੇ ਨੂੰ ਰਾਹਤ ਦੇਣ ਲਈ ਕੀਤਾ ਸਮਰਪਿਤ <br/>

Ad Position 21
No active advertisement
ਅਜੀਤ ਡੈਸਕ 07-09-2025
ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-ਹੜ੍ਹ ਪ੍ਰਭਾਵਿਤ ਭਾਈਚਾਰੇ ਦੀ ਸਹਾਇਤਾ ਲਈ ਇਕ ਸਹਿਯੋਗੀ ਯਤਨ ਵਜੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਪਸ਼ੂ ਪਾਲਨ ਵਿਭਾਗ, ਪੰਜਾਬ ਅਤੇ ਆਲ ਫੀਡ ਮਿੱਲਰਜ ਐਸੋਸੀਏਸ਼ਨ, ਪੰਜਾਬ ਦੇ ਸਹਿਯੋਗ ਨਾਲ ਫ਼ਾਜ਼ਿਲਕਾ ਜ਼ਿਲ੍ਹੇ ਦੇ ਲਾਧੂਕਾ ਮੰਡੀ ਵਿਚ ਵੱਡੇ ਪੱਧਰ 'ਤੇ ਪਸ਼ੂ ਭਲਾਈ ਅਤੇ ਸਿਹਤ ਕੈਂਪ ਲਗਾਇਆ | ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਨੇ ਕੈਂਪ ਵਿਚ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ | ਕੈਂਪ ਦੀ ਅਗਵਾਈ ਖੁਦ ਡਾ. ਜਤਿੰਦਰਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਕੀਤੀ | ਉਨ੍ਹਾਂ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਜ਼ੁਕ ਸਮੇਂ ਦੌਰਾਨ ਅਜਿਹੀਆਂ ਪਹਿਲਕਦਮੀ ਭਾਈਚਾਰੇ ਪ੍ਰਤੀ ਸਾਡੀ ਸੱਚੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਡਾ. ਗਿੱਲ ਨੇ ਕਿਸਾਨ ਅਤੇ ਪਸ਼ੂ ਭਲਾਈ ਪ੍ਰਤੀ ਯੂਨੀਵਰਸਿਟੀ ਦੇ ਸਮਰਪਣ ਨੂੰ ਉਜਾਗਰ ਕੀਤਾ | ਵੈਟਰਨਰੀ ਮਾਹਿਰਾਂ ਅਤੇ ਅਧਿਆਪਕਾਂ ਦੀ ਟੀਮ ਡਾ. ਬਿਲਾਵਲ ਸਿੰਘ, ਹਰਮਨਪ੍ਰੀਤ ਸਿੰਘ ਸੋਢੀ, ਪ੍ਰਤੀਕ ਸਿੰਘ ਧਾਲੀਵਾਲ ਅਤੇ ਤਨਵਿਕਾ ਨੇ ਯੂਨੀਵਰਸਿਟੀ ਦੇ ਪੋਸਟ-ਗ੍ਰੈਜੂਏਟ ਅਤੇ ਵੈਟਰਨਰੀ ਸਿਖਾਂਦਰੂਆਂ ਦੇ ਨਾਲ ਮਿਲ ਕੇ ਕਈ ਤਰ੍ਹਾਂ ਦੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ, ਜਿਸ ਵਿਚ ਬਿਮਾਰ ਜਾਨਵਰਾਂ ਦਾ ਮੌਕੇ 'ਤੇ ਇਲਾਜ, ਟੀਕਾਕਰਨ, ਲੇਵੇ ਦੀ ਸੋਜ ਅਤੇ ਦੁਧਾਰੂ ਜਾਨਵਰਾਂ ਲਈ ਪ੍ਰਜਣਨ ਸਿਹਤ ਸਲਾਹ-ਮਸ਼ਵਰਾ ਸ਼ਾਮਿਲ ਸੀ | ਟੀਮ ਨੇ ਮੁਫ਼ਤ ਦਵਾਈਆਂ ਅਤੇ ਫੀਡ ਵੀ ਵੰਡੀ | ਇਸ ਜਥੇਬੰਦੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਸਕੱਤਰ ਜੀ.ਐਸ. ਸੋਢੀ ਨੇ ਦੱਸਿਆ ਕਿ ਜਥੇਬੰਦੀ ਸੂਬੇ ਦੇ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਸੀਂ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ | ਇਸ ਕੈਂਪ ਦਾ ਪ੍ਰਬੰਧ ਡਾ. ਰਵਿੰਦਰ ਸਿੰਘ ਗਰੇਵਾਲ ਨਿਰਦੇਸ਼ਕ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਛੀਨਾ ਨੇ ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦੀਆਂ ਸੁਣੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਦੋਹਰੀ ਮਾਰ ਝੱਲ ਰਹੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ-ਕਮਲਜੀਤ ਕੌਰ
Ad Position 24