ਲੁਧਿਆਣਾ, 6 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਾਸੀਆਂ ਨੰੂ ਸੁਵਿਧਾ ਪ੍ਰਦਾਨ ਕਰਨ ਲਈ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਸ਼ਨੀਵਾਰ ਨੰੂ ਪਈ ਬਰਸਾਤ ਦੌਰਾਨ ਦੁੱਗਰੀ ਕੈਨਾਲ ਪੁਲ ਨੇੜੇ ਸਥਿਤ ਸਟੈਟਿਕ ਕੰਪੈਕਟਰ ਸਾਈਟ ਦਾ ਨਿਰੀਖਣ ਕੀਤਾ | ਜੌਹਰ ਨੇ ਸਾਈਟ ਤੋਂ ਕੂੜਾ ਉਠਾਉਣ ਦੀ ਪ੍ਰਕਿਰਿਆ ਦੀ ਦੇਖਰੇਖ ਕੀਤੀ ਅਤੇ ਸੰਬੰਧਿਤ ਅਧਿਕਾਰੀਆਂ ਨੰੂ ਨਿਯਮਿਤ ਤੌਰ 'ਤੇ ਕੂੜਾ ਉਠਾਉਣ ਦੇ ਆਦੇਸ਼ ਦਿੱਤੇ | ਡਿਪਟੀ ਮੇਅਰ ਨੇ ਕਿਹਾ ਕਿ ਸ਼ਹਿਰ ਵਿਚ ਹੋਈ ਬਰਸਾਤ ਕਾਰਨ ਕੂੜਾ ਉਠਾਉਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ, ਪਰ ਅਧਿਕਾਰੀਆਂ ਨੰੂ ਇਸ ਨੰੂ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਕਿ ਖੁੱਲੇ੍ਹ ਵਿਚ ਕਿਤੇ ਵੀ ਕੂੜਾ ਨਾ ਸੁੱਟਿਆ ਜਾਵੇ ਅਤੇ ਸਮੇਂ ਸਿਰ ਕੂੜਾ ਉਠਾਇਆ ਜਾਵੇ ਤਾਂ ਜੋ ਜਨਤਾ ਨੰੂ ਕੋਈ ਪਰੇਸ਼ਾਨੀ ਨਾ ਹੋਵੇ |