23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸ੍ਰੀ ਗਣੇਸ਼ ਦੀਆਂ ਮੂਰਤੀਆਂ ਸਤਲੁਜ ਦਰਿਆ 'ਚ ਕੀਤੀਆਂ ਵਿਸਰਜਨ <br/>

Ad Position 21
No active advertisement
ਅਜੀਤ ਡੈਸਕ 07-09-2025
ਲਾਡੋਵਾਲ, 6 ਸਤੰਬਰ (ਬਲਬੀਰ ਸਿੰਘ ਰਾਣਾ)-ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ, ਪੈਗ਼ੰਬਰਾਂ ਦੀ ਚਰਨ ਛੋਹ ਧਰਤੀ ਹੈ ਜਿੱਥੇ ਪੰਜਾਬ ਦੇ ਖੁੱਲ੍ਹ ਦਿਲੀ ਵਾਲੇ ਲੋਕ, ਜਿਹੜੇ ਕਿ ਪ੍ਰਮਾਤਮਾ ਵਿਚ ਪੂਰਨ ਤੌਰ 'ਤੇ ਆਸਥਾ ਅਤੇ ਵਿਸ਼ਵਾਸ ਰੱਖਦੇ ਹਨ, ਉਹ ਆਪੋ ਆਪਣੇ ਗੁਰੂ ਮਹਾਰਾਜ ਦੇ ਪਵਿੱਤਰ ਦਿਹਾੜਿਆਂ ਨੂੰ ਬੜੀ ਸ਼ਰਧਾ ਪੂਰਵਕ ਮਨਾਉਂਦੇ ਹਨ ਅਤੇ ਆਪਣੇ ਇਸ਼ਟ ਨੂੰ ਖ਼ੁਸ਼ ਕਰਨ ਲਈ ਘਰਾਂ ਵਿਚ ਵੀ ਪੂਜਾ ਪਾਠ ਕਰਵਾਉਂਦੇ ਹਨ | ਇਹ ਵਿਚਾਰ ਪੰਕਜ ਹਾਂਡਾ, ਸੰਨੀ ਸ਼ਰਮਾ ਅਤੇ ਮੁਨੀਸ਼ ਤਾਇਲ ਨੇ ਲਾਡੋਵਾਲ ਸਥਿਤ ਸਤਲੁਜ ਦਰਿਆ ਵਿਖੇ ਸ੍ਰੀ ਗਣੇਸ਼ ਦੀਆਂ ਮੂਰਤੀਆਂ ਵਿਸਰਜਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਹਰ ਸਾਲ ਸਤੰਬਰ ਮਹੀਨੇ ਵਿਚ ਸ੍ਰੀ ਗਣੇਸ਼ ਮਹਾਰਾਜ ਜੀ ਦੀ 10 ਰੋਜ਼ਾ ਪੂਜਾ ਅਤੇ ਪਾਠ ਸੰਪੰਨ ਹੁੰਦੇ ਹਨ, ਉਪਰੰਤ ਉਨ੍ਹਾਂ ਮੂਰਤੀਆਂ ਨੂੰ ਭਜਨ ਗਾ ਕੇ ਅਤੇ ਭੰਗੜੇ ਪਾ ਕੇ ਸਤਿਕਾਰ ਸਹਿਤ ਵਗਦੇ ਜਲ ਵਿਚ ਵਿਸਰਜਨ ਕੀਤਾ ਜਾਂਦਾ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਜਾਂਦੀ ਹੈ | ਇਸ ਮੌਕੇ ਚਿੰਟੂ, ਬੱਬੂ, ਬਿੱਲੂ, ਮਨੋਜ, ਸ਼ਿੱਬੂ, ਮਾਸ਼ੂ, ਰਜਨੀ ਸ਼ਰਮਾ, ਅਮਨਦੀਪ ਕੌਰ, ਕਾਜਲ ਹਾਂਡਾ, ਤਨੂ ਸ਼ਰਮਾ, ਰੇਖਾ ਬੀਬੀ, ਮੀਨੂ ਤਾਇਲ, ਮਨਪ੍ਰੀਤ ਕੌਰ, ਕਿਰਨ ਕੌਰ ਅਤੇ ਗੌਰੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੰਡੀਆਂ ਅਤੇ ਡੀ.ਸੀ. ਨੇ ਸੁੱਕੇ ਰਾਸ਼ਨ ਕਿੱਟਾਂ ਦੇ ਤਿੰਨ ਟਰੱਕ ਕੀਤੇ ਰਵਾਨਾ <br/> ਅਗਲੀ ਖ਼ਬਰ ਡਿਪਟੀ ਮੇਅਰ ਪਿ੍ੰਸ ਜੌਹਰ ਵਲੋਂ ਦੁੱਗਰੀ ਕੰਪੈਕਟਰ ਸਾਈਟ ਦਾ ਨਿਰੀਖਣ <br/>
Ad Position 24