ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿਖੇ ਇਕ ਮਹਿੰਗੀ ਕਾਰ ਨੰੂ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਾਡਲ ਟਾਊਨ ਵਿਖੇ ਇਕ ਘਰ ਦੇ ਅੰਦਰ ਖੜ੍ਹੀ ਇਕ ਮਰਸੀਡੀਜ਼ ਕਾਰ ਨੰੂ ਅਚਾਨਕ ਅੱਗ ਲੱਗ ਗਈ | ਕਾਰ 'ਚੋਂ ਧੂੰਆਂ ਨਿਕਲਣ 'ਤੇ ਘਰ ਦੇ ਮੈਂਬਰਾਂ 'ਚ ਹਫੜਾ ਤਫੜੀ ਵਾਲਾ ਮਾਹੌਲ ਬਣ ਗਿਆ | ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੀ ਕਾਰ ਨੰੂ ਆਪਣੀ ਲਪੇਟ ਵਿਚ ਲੈ ਲਿਆ | ਘਰ ਦੇ ਮੈਂਬਰਾਂ ਵਲੋਂ ਇਸ ਦੀ ਸੂਚਨਾ ਫਾਇਰ ਬਿ੍ਗੇਡ ਨੰੂ ਦਿੱਤੀ ਗਈ | ਮੌਕੇ ਤੇ ਫਾਇਰ ਬਿ੍ਗੇਡ ਦੀ ਗੱਡੀ ਪੁੱਜੀ ਅਤੇ ਉਸ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ | ਖੁਸ਼ਕਿਸਮਤੀ ਰਹੀ ਕਿ ਉਕਤ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ | ਕਾਰ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਪੁਲਿਸ ਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ |