01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਾਵਾ ਵਲੋਂ ਰਾਜਗੁਰੂ ਨਗਰ ਵਿਖੇ 24ਵੀਂ ਸ੍ਰੀ ਰਾਮਲੀਲ੍ਹਾ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 25-09-2025
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਰਾਜਗੁਰੂ ਦੀ ਯਾਦ 'ਚ ਵਸੇ ਰਾਜਗੁਰੂ ਨਗਰ ਵਿਚ ਸਵ. ਲਾਲਾ ਤੇਜ ਰਾਮ ਵਲੋਂ ਸ਼ੁਰੂ ਕਰਵਾਈ ਸ੍ਰੀ ਰਾਮਲੀਲ੍ਹਾ ਦਾ ਸ਼ੁੱਭ ਆਰੰਭ ਪੀ.ਐੱਸ.ਆਈ.ਡੀ.ਸੀ ਦੇ ਸਾਬਕਾ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਕੀਤਾ | ਇਸ ਸਮੇਂ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਬਿ੍ਜ ਮੋਹਨ ਕਾਲੀਆ ਅਤੇ ਸਾਬਕਾ ਕੌਂਸਲਰ 'ਆਪ' ਆਗੂ ਸੁਨੀਲ ਕਪੂਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਸਮੇਂ ਬੋਲਦੇ ਬਾਵਾ ਨੇ ਕਿਹਾ ਕਿ ਸ੍ਰੀ ਰਾਮ ਨੇ ਵਿਲੱਖਣ ਲੀਲ੍ਹਾ ਰੱਚ ਕੇ ਸਮੁੱਚੀ ਮਨੁੱਖਤਾ ਨੂੰ ਰਾਮਲੀਲ੍ਹਾ (ਸਟੇਜ ਡਰਾਮਾ) ਰਾਹੀਂ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਇਆ ਹੈ | ਉਨ੍ਹਾਂ ਕਿਹਾ ਕਿ ਸਮਾਜ ਰਿਸ਼ਤਿਆਂ ਦੀਆਂ ਤੰਦਾਂ ਨਾਲ ਬੁਣਿਆ ਹੋਇਆ ਹੈ ਜੋ ਆਪਸੀ ਰਿਸ਼ਤਿਆਂ ਕਾਰਨ ਹੀ ਜ਼ਿੰਦਗੀ ਨੂੰ ਆਨੰਦਮਈ ਬਸਰ ਕਰ ਰਹੇ ਹਾਂ | ਉਨ੍ਹਾਂ ਇਸ ਸਮੇਂ ਲਾਲਾ ਤੇਜ ਰਾਮ ਵਲੋਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਪ੍ਰਭੂ ਭਗਤੀ ਦੇ ਦਰਸਾਏ ਰਸਤੇ 'ਤੇ ਚੱਲਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਨਵਰਾਤਰੀ ਤਿਉਹਾਰ ਸਾਡੇ ਹਰ ਇਕ ਦੀ ਜ਼ਿੰਦਗੀ 'ਚ ਵੱਖਰੇ ਉਤਸ਼ਾਹ ਦਾ ਪ੍ਰਤੀਕ ਹੈ | ਇਸ ਮੌਕੇ ਦਿਨੇਸ਼ ਗੁਪਤਾ, ਸੁਨੀਲ ਸ਼ਰਮਾ, ਸ਼ਰਦ ਅਗਰਵਾਲ, ਜੀਵਨ ਸਿੰਗਲਾ, ਰਾਜੇਸ਼ ਗੁਪਤਾ, ਬਾਲ ਕਿ੍ਸ਼ਨ, ਨਵੀਨ ਗੁਪਤਾ, ਅਜੀਤ ਸਿੰਗਲਾ, ਸੁਦਰਸ਼ਨ ਅਗਰਵਾਲ, ਪਰਵੀਨ ਸਿੰਗਲਾ, ਕੁਲਵੀਰ ਸਿੰਘ ਹਾਜ਼ਰ ਸਨ | ਇਸ ਸਮੇਂ ਬਿ੍ਜ ਮੋਹਨ ਕਾਲੀਆ ਨੇ ਬਾਵਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਾਵਾ ਜੀ ਪਿਛਲੇ 24 ਸਾਲ ਤੋਂ ਹੀ ਰਾਮਲੀਲ੍ਹਾ ਦਾ ਉਦਘਾਟਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਪੂਰੀ ਟੀਮ ਨਾਲ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ (ਪ੍ਰਾਚੀਨ ਮੰਦਰ) ਵਿਖੇ ਸਮਾਗਮ 'ਚ ਸ਼ਾਮਿਲ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਸੁਆਮੀ ਰਾਮਪਾਲ ਸਿੰਘ ਝਾਂਡੇ ਨੇ ਰਤਨ ਕਮਾਲਪੁਰੀ ਨੂੰ ਸਮਾਜ ਸੇਵਾ ਲਈ ਦਿੱਤਾ ਥਾਪੜਾ <br/> ਅਗਲੀ ਖ਼ਬਰ ਮੰਗਾਂ ਨੰੂ ਲੈ ਕੇ ਮਿਡ-ਡੇ-ਮੀਲ ਕੁੱਕ ਯੂਨੀਅਨ ਦੀ ਮੀਟਿੰਗ ਹੋਈ <br/>
Ad Position 24