01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੁਆਮੀ ਰਾਮਪਾਲ ਸਿੰਘ ਝਾਂਡੇ ਨੇ ਰਤਨ ਕਮਾਲਪੁਰੀ ਨੂੰ ਸਮਾਜ ਸੇਵਾ ਲਈ ਦਿੱਤਾ ਥਾਪੜਾ <br/>

Ad Position 21
No active advertisement
ਅਜੀਤ ਡੈਸਕ 25-09-2025
ਇਆਲੀ/ਥਰੀਕੇ, 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸਮਾਰਟ ਸ਼ਹਿਰ ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਪਿੰਡ ਝਾਂਡੇ ਦੇ ਰੂਹਾਨੀਅਤ ਦੇ ਕੇਂਦਰ ਗੁਰੂ ਨਾਨਕ ਦਰਬਾਰ ਦੇ ਮੁਖੀ ਸੁਆਮੀ ਰਾਮਪਾਲ ਸਿੰਘ ਝਾਂਡੇ ਦੀ ਸਿਹਤ ਵਿਗੜਨ 'ਤੇ ਸੀਨੀਅਰ ਅਕਾਲੀ ਆਗੂ ਅਤੇ ਸਮਾਜ ਸੇਵੀ ਰਤਨ ਸਿੰਘ ਕਮਾਲਪੁਰੀ ਨੇ ਪਿੰਡ ਝਾਂਡੇ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ | ਉਨ੍ਹਾਂ ਵਲੋਂ ਜਿੱਥੇ ਪੰਜਾਬ ਅੰਦਰ ਆਈ ਹੜ੍ਹਾਂ ਦੀ ਆਫ਼ਤ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਅਤੇ ਉਸ ਦੇ ਸਥਾਈ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਉੱਥੇ ਹੀ ਪੰਜਾਬ ਅੰਦਰ ਸਿਆਸੀ ਖੇਤਰ ਵਿਚ ਆਈ ਖੜੋਤ ਬਾਰੇ ਵੀ ਵਿਚਾਰ ਵਟਾਂਦਰਾ ਕਰਦਿਆਂ ਇਸ ਦੇ ਹੱਲ ਲਈ ਰਸਤਾ ਲੱਭਣ ਲਈ ਸਲਾਹ ਮਸ਼ਵਰਾ ਕੀਤਾ ਗਿਆ | ਇਸ ਦੌਰਾਨ ਸਵਾਮੀ ਰਾਮਪਾਲ ਸਿੰਘ ਝਾਂਡੇ ਵਲੋਂ ਕਮਾਲਪੁਰੀ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਤੋਂ ਵੀ ਸਮਾਜ ਸੇਵਾ ਨੂੰ ਸਮਰਪਿਤ ਰਹਿਣ ਲਈ ਥਾਪੜਾ ਦਿੱਤਾ ਗਿਆ | ਇਸ ਮੌਕੇ ਭਾਈ ਸੁਖਦੇਵ ਸਿੰਘ, ਪ੍ਰਧਾਨ ਅਜਾਇਬ ਸਿੰਘ, ਕੁਲਵੰਤ ਸਿੰਘ ਜੇ.ਈ, ਸੁਰਿੰਦਰਪਾਲ ਸਿੰਘ, ਪਰਮਜੀਤ ਸਿੰਘ ਬੈਂਕ ਮੈਨੇਜਰ, ਗੁਰਪ੍ਰੀਤ ਸਿੰਘ, ਜਗਮੀਤ ਸਿੰਘ ਬਰਾੜ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦਾ ਗਠਨ <br/> ਅਗਲੀ ਖ਼ਬਰ ਬਾਵਾ ਵਲੋਂ ਰਾਜਗੁਰੂ ਨਗਰ ਵਿਖੇ 24ਵੀਂ ਸ੍ਰੀ ਰਾਮਲੀਲ੍ਹਾ ਦਾ ਉਦਘਾਟਨ <br/>
Ad Position 24