01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 25-09-2025
ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)- ਬਹਾਦਰ ਕੇ ਰੋਡ ਸਬਜ਼ੀ ਮੰਡੀ ਵਿਖੇ ਅੱਜ ਆੜ੍ਹਤੀ ਭਾਈਚਾਰੇ ਵਲੋਂ ਇਕ ਵਿਸ਼ਾਲ ਮੀਟਿੰਗ ਕੀਤੀ ਗਈ | ਮੀਟਿੰਗ ਦੀ ਅਗਵਾਈ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਕੀਤੀ ਗਈ | ਮੀਟਿੰਗ ਦੇ ਵਿਚ ਮਾਰਕੀਟ ਕਮੇਟੀ ਚੇਅਰਮੈਨ ਗੁਰਜੀਤ ਸਿੰਘ ਗਿੱਲ ਅਤੇ ਕੌਂਸਲਰ ਅਮਨ ਬੱਗਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੀ ਅਗਵਾਈ ਕਰਦਿਆਂ ਵਿਧਾਇਕ ਮਦਨ ਲਾਲ ਬੱਗਾ ਵਲੋਂ ਆੜ੍ਹਤੀਆਂ ਦੀ ਮੰਗ 'ਤੇ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ, ਜਿਸ ਵਿਚ ਕੁਲਪ੍ਰੀਤ ਸਿੰਘ ਰੂਬਲ ਪ੍ਰਧਾਨ, ਵਿਕਾਸ ਗੋਇਲ ਚੇਅਰਮੈਨ, ਹਰਮਿੰਦਰਪਾਲ ਸਿੰਘ ਬਿੱਟੂ ਵਾਈਸ ਚੇਅਰਮੈਨ, ਰਾਜੂ ਮਲਿਕ ਮੁੱਖ ਸਰਪ੍ਰਸਤ, ਗੁਰਵਿੰਦਰ ਸਿੰਘ ਮੰਗਾ ਸਰਪ੍ਰਸਤ, ਦਵਿੰਦਰਪਾਲ ਸਿੰਘ ਸ਼ੈਂਕੀ ਚਾਵਲਾ ਸੀਨੀਅਰ ਵਾਈਸ ਪ੍ਰਧਾਨ, ਗਗਨਦੀਪ ਸਿੰਘ ਅਮਨ ਚਾਵਲਾ ਵਾਈਸ ਪ੍ਰਧਾਨ, ਸੁਨੀਲ ਅਹੂਜਾ ਵਾਈਸ ਪ੍ਰਧਾਨ, ਗੌਰਵ ਅਹੂਜਾ ਵਾਈਸ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਜਨਰਲ ਸਕੱਤਰ ਨਿਯੁਕਤ ਕੀਤੇ ਗਏ | ਮੀਟਿੰਗ ਵਿਚ ਮੌਜੂਦ ਆੜ੍ਹਤੀਆਂ ਭਾਈਚਾਰੇ ਵਲੋਂ ਆਪਣਾ ਸਮਰਥਨ ਦਿੱਤਾ ਗਿਆ | ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਹੋਰ ਐਗਜ਼ੈਕਟਿਵ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ | ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੂੰ ਮੰਡੀ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ ਜਿਨ੍ਹਾਂ ਵਿਚ ਪਾਰਕਿੰਗ ਦੀ ਨਾਜਾਇਜ਼ ਵਸੂਲੀ, ਮੰਡੀ ਵਿਚ ਗੰਦਗੀ ਅਤੇ ਕੂੜੇ ਦੀ ਸਮੱਸਿਆ, ਟਰੈਫ਼ਿਕ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਦੁਕਾਨਾਂ ਦੀ ਬਕਾਇਆ ਰਜਿਸਟਰੀ ਸਬੰਧੀ ਸ਼ਿਕਾਇਤਾਂ ਸ਼ਾਮਲ ਸਨ | ਮੀਟਿੰਗ ਵਿਚ ਮੁੱਖ ਤੌਰ 'ਤੇ ਜਸਵਿੰਦਰ ਪਾਲ ਸਿੰਘ ਰਾਜੂ, ਦਲਜੀਤ ਸਿੰਘ ਸ਼ੰਮੀ, ਦਵਿੰਦਰ ਪਾਲ ਸਿੰਘ ਪਾਲੀ ਜਸਪਾਲ ਸਿੰਘ ਕਾਲਾ, ਕੁਸ਼ਲ ਸਿੰਘ, ਕੁਲਜੀਤ ਸਿੰਘ ਡਿੰਪੀ, ਸੁਰਜਨ ਸਿੰਘ ਚਾਵਲਾ, ਸੀਨੀਅਰ ਮੈਂਬਰ ਕੁਲਦੀਪ ਸਿੰਘ ਚਾਵਲਾ, ਰਮਨਜੀਤ ਸਿੰਘ ਅਹੂਜਾ, ਕੁਲਵਿੰਦਰ ਪਾਲ ਸਿੰਘ, ਭੁਪਿੰਦਰ ਸਿੰਘ ਕੁੱਕੂ, ਤਜਿੰਦਰ ਸਿੰਘ, ਅਮਿਤ ਅੱਵਲ, ਕਮਲ ਗੁੰਬਰ, ਜੀਤ ਸਿੰਘ ਓਬਰਾਏ, ਗੁਲਸ਼ਨ ਨਾਗਪਾਲ, ਪੰਕਜ ਮਲਿਕ, ਬਿੱਟੂ ਲੱਕੀ ਵੈਜੀਟੇਬਲ, ਤਰਨਜੀਤ ਸਿੰਘ ਰਾਜਾ, ਪਿੰਕਾ ਕੋਚਰ, ਦਿਲਪ੍ਰੀਤ ਸਿੰਘ, ਵਰਿੰਦਰ ਅਹੂਜਾ, ਬਲਦੇਵ ਰਾਜ, ਸੁਮੇਸ਼ ਢੀਂਗਰਾ, ਜਤਿੰਦਰ ਟਿੰਕੂ, ਤਰੁਨ ਸੋਨੀ ਸੀ.ਪੀ., ਮੁਲਖਾ ਸਿੰਘ ਕਾਲਾ, ਅਮਰਜੀਤ ਸਿੰਘ, ਮਨਜਿੰਦਰ ਸਿੰਘ ਸੰਧੂ, ਜਤਿੰਦਰਪਾਲ ਸਿੰਘ ਸ਼ੈਲੀ, ਸੁਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਮਨੋਜ ਕੁਮਾਰ, ਮੀਨੂ, ਵਿੱਕੀ ਅਤੇ ਜੈਰੀ ਚਾਵਲਾ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਵਲੋਂ ਭਾਮੀਆਂ ਕਲਾਂ ਸਰਕਲ ਤੋਂ ਅੰਮਿ੍ਤਪਾਲ ਸਿੱਧੂ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸੁਆਮੀ ਰਾਮਪਾਲ ਸਿੰਘ ਝਾਂਡੇ ਨੇ ਰਤਨ ਕਮਾਲਪੁਰੀ ਨੂੰ ਸਮਾਜ ਸੇਵਾ ਲਈ ਦਿੱਤਾ ਥਾਪੜਾ <br/>
Ad Position 24