01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੋਹਨ ਦੇਈ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਦਾ ਐਸ.ਐਨ.ਏ.ਆਈ. ਰਾਜ-ਪੱਧਰੀ ਕਾਨਫਰੰਸ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 25-09-2025
ਲੁਧਿਆਣਾ, 24 ਸਤੰਬਰ (ਅ.ਬ.)- 21ਵੀਂ ਐਸ.ਐਨ.ਏ.ਆਈ. ਦੋ-ਸਾਲਾ ਰਾਜ-ਪੱਧਰੀ ਕਾਨਫਰੰਸ ਖ਼ਾਲਸਾ ਕਾਲਜ ਆਫ਼ ਨਰਸਿੰਗ, ਅੰਮਿ੍ਤਸਰ ਵਿਖੇ ਆਯੋਜਿਤ ਕੀਤੀ ਗਈ ¢ ਇਸ ਪ੍ਰੋਗਰਾਮ 'ਚ ਸੂਬੇ ਭਰ ਦੇ ਨਰਸਿੰਗ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ¢ ਲੁਧਿਆਣਾ ਦੇ ਮੋਹਨ ਦੇਈ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਮਾਗਮਾਂ 'ਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੀਆਂ ਪ੍ਰਾਪਤੀਆਂ ਨਾਲ ਕਾਲਜ ਦਾ ਨਾਮ ਰÏਸ਼ਨ ਕੀਤਾ ¢ ਚੌਥੇ ਸਮੈਸਟਰ ਬੀ.ਐਸ.ਸੀ. ਨਰਸਿੰਗ ਦੀ ਵਿਦਿਆਰਥਣ ਚੰਨਪ੍ਰੀਤ ਨੂੰ ਮਿਸਟਰ ਐਸ.ਐਨ.ਏ.ਆਈ. ਪਰਸਨੈਲਿਟੀ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ ¢ ਤੀਜੇ ਸਾਲ ਦੇ ਜੀ.ਐਨ.ਐਮ. ਦੇ ਵਿਦਿਆਰਥੀ ਸ਼ੁਭਮ ਨੇ ਡਿਸਕਸ ਥ੍ਰੋ ਮੁਕਾਬਲੇ 'ਚ ਤੀਜਾ ਸਥਾਨ ਪ੍ਰਾਪਤ ਕੀਤਾ ¢ ਚÏਥੇ ਸਮੈਸਟਰ ਬੀ.ਐਸ.ਸੀ. ਨਰਸਿੰਗ ਦੀ ਵਿਦਿਆਰਥਣ ਮਨਜੋਤ ਨੇ ਪੋਸਟਰ ਮੁਕਾਬਲੇ 'ਚ ਵੀ ਤੀਜਾ ਸਥਾਨ ਪ੍ਰਾਪਤ ਕੀਤਾ ¢ ਵਿਸ਼ੇਸ਼ ਧੰਨਵਾਦ ਡਾ. ਸਵਪਨਾ ਮੇਲਚੀਸੇਡੇਕ, ਪਿ੍ੰਸੀਪਲ, ਮੋਹਨ ਦੇਈ ਕਾਲਜ ਆਫ਼ ਨਰਸਿੰਗ, ਜਵਾਹਰ ਲਾਲ ਓਸਵਾਲ ਅਤੇ ਡਾ. ਪ੍ਰਭਜੋਤ ਸਿੰਘ (ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਆਪ੍ਰੇਸ਼ਨਜ਼) ਨੂੰ ਜਾਂਦਾ ਹੈ, ਜਿਨ੍ਹਾਂ ਦੇ ਨਿਰੰਤਰ ਸਮਰਥਨ, ਮਾਰਗਦਰਸ਼ਨ ਅਤੇ ਉਤਸ਼ਾਹ ਨੇ ਵਿਦਿਆਰਥੀਆਂ ਨੂੰ ਆਪਣਾ ਸਭ ਤੋਂ ਵਧੀਆ ਦੇਣ ਅਤੇ ਸੰਸਥਾ ਦਾ ਨਾਮ ਰÏਸ਼ਨ ਕਰਨ ਲਈ ਪ੍ਰੇਰਿਤ ਕੀਤਾ ¢

Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਦੇ ਪੱਤਰਕਾਰਾਂ ਵਿਰੁੱਧ ਦਰਜ ਕੇਸਾਂ ਦੇ ਵਿਰੋਧ 'ਚ ਰੋਸ ਧਰਨਾ ਅਗਲੀ ਖ਼ਬਰ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ <br/>
Ad Position 24