06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਚੋਰਾਂ ਨੇ ਮੁੜ ਉਡਾਏ ਦੋ ਬਿਜਲੀ ਟਰਾਂਸਫ਼ਾਰਮਰ <br/>

Ad Position 21
No active advertisement
ਅਜੀਤ ਡੈਸਕ 26-09-2025
ਫੁੱਲਾਂਵਾਲ, 25 ਸਤੰਬਰ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਦੀ ਚੌਕੀ ਲਲਤੋਂ ਕਲਾਂ ਅਧੀਨ ਆਉਂਦੇ ਪਿੰਡ ਲਲਤੋਂ ਕਲਾਂ ਵਿਖੇ ਪਿੰਡ ਪਮਾਲ ਨੂੰ ਜਾਂਦੇ ਰਸਤੇ ਉਪਰ ਜਿੱਥੇ ਚੋਰਾਂ ਵਲੋਂ ਦੋ ਦਿਨ ਪਹਿਲਾਂ ਹੀ 15 ਤੋਂ 20 ਮੋਟਰਾਂ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਮਹਿੰਗੇ ਸਟਾਰਟ ਅਤੇ ਤਾਰਾਂ ਚੋਰੀ ਕੀਤੀਆਂ ਸਨ, ਉਥੇ ਹੀ ਇਕ ਵਾਰ ਮੁੜ ਫੇਰ ਸਰਗਰਮ ਹੁੰਦਿਆਂ ਬੀਤੀ ਰਾਤ 2 ਬਿਜਲੀ ਟਰਾਂਸਫ਼ਾਰਮਰ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿਚੋਂ ਮਹਿੰਗਾ ਤੇਲ ਅਤੇ ਤਾਂਬਾ ਕੱਢਣ ਤੋਂ ਬਾਅਦ ਖ਼ਾਲੀ ਖ਼ੋਲ ਉਥੇ ਹੀ ਸੁੱਟ ਕੇ ਫ਼ਰਾਰ ਹੋ ਗਏ | ਇਹ ਬਿਜਲੀ ਟਰਾਂਸਫ਼ਾਰਮਰ 100 ਕਿੱਲੋਵਾਟ ਪਾਵਰ ਦੇ ਸਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 4 ਲੱਖ ਦੇ ਕਰੀਬ ਬਣਦੀ ਹੈ | ਚੋਰਾਂ ਵਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਨਾਲ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਿਚ ਅਸਮਰਥ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਪੁਲਿਸ ਨਾਲੋਂ ਚਾਰ ਕਦਮ ਅੱਗੇ ਚੱਲ ਰਹੇ ਹਨ | ਨਿੱਤ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਆਰਥਿਕਤਾ ਦੇ ਨਾਲ-ਨਾਲ ਮਾਨਸਿਕਤਾ ਤੌਰ 'ਤੇ ਵੀ ਪਰੇਸ਼ਾਨੀ ਝੱਲ ਰਹੇ ਅੱਕੇ ਕਿਸਾਨਾਂ ਵਲੋਂ ਚੋਰਾਂ ਨੂੰ ਤਾੜਨਾ ਕਰਦੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੋਟਰਾਂ 'ਤੇ ਚੋਰੀ ਦੀਆਂ ਵਾਰਦਾਤਾਂ ਕਰਨ ਤੋਂ ਬਾਜ਼ ਆਉਣ, ਅੜਿੱਕੇ ਆਉਣ 'ਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਪਿੰਡ ਵਾਸੀਆਂ ਨੇ ਇਸ ਮੌਕੇ ਗੱਲਬਾਤ ਕਰਦੇ ਕਿਹਾ ਕਿ ਚੋਰ ਮਹਿੰਗੇ ਸਟਾਟਰਾਂ ਵਿਚੋਂ ਤਾਂਬਾ ਕੱਢਣ ਲਈ ਇਨ੍ਹਾਂ ਨੂੰ ਭੰਨ ਦਿੰਦੇ ਹਨ ਤੇ ਉਨ੍ਹਾਂ ਨੂੰ ਮੁੜ ਖੜੇ੍ਹ ਪੈਰ ਨਵਾਂ ਸਟਾਟਰ ਖ਼ਰੀਦ ਕੇ ਮੋਟਰ ਚਲਾਉਣੀ ਪੈਂਦੀ ਹੈ | ਅਜੇ ਪਿਛਲੇ ਦਿਨੀਂ ਹੀ ਚੋਰਾਂ ਨੇ ਇਸੇ ਪਿੰਡ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ 15 ਤੋਂ 20 ਮੋਟਰਾਂ ਦਾ ਨੁਕਸਾਨ ਕੀਤਾ ਸੀ, ਜਿਸ ਤੋਂ ਅਜੇ ਤੱਕ ਕਿਸਾਨ ਉਭਰੇ ਨਹੀਂ ਸਨ, ਬੀਤੀ ਰਾਤ ਇਹ ਨਵਾਂ ਕਾਰਾ ਕਰ ਦਿੱਤਾ, ਜਿਸ ਦੀ ਇਤਲਾਹ ਉਨ੍ਹਾਂ ਵਲੋਂ ਬਿਜਲੀ ਵਿਭਾਗ ਨੂੰ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸੈਨੇਟਰੀ ਸੁਪਰਵਾਈਜ਼ਰ (ਲੰਬੜਦਾਰ) ਯੂਨੀਅਨ ਦੇ ਵਿਜੈ ਦਾਨਵ ਚੇਅਰਮੈਨ ਤੇ ਅਕਸ਼ੇ ਰਾਜ ਬਣੇ ਪ੍ਰਧਾਨ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿਚ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਸੰਬੰਧੀ ਕਰਵਾਇਆ ਸੈਮੀਨਾਰ <br/>
Ad Position 24