06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੈਨੇਟਰੀ ਸੁਪਰਵਾਈਜ਼ਰ (ਲੰਬੜਦਾਰ) ਯੂਨੀਅਨ ਦੇ ਵਿਜੈ ਦਾਨਵ ਚੇਅਰਮੈਨ ਤੇ ਅਕਸ਼ੇ ਰਾਜ ਬਣੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਨਵੰਬਰ (ਭੁਪਿੰਦਰ ਸਿੰਘ ਬੈਂਸ)-ਮਿਊਾਸੀਪਲ ਕਰਮਚਾਰੀ ਦਲ ਦੇ ਬੈਨਰ ਹੇਠ ਚੇਅਰਮੈਨ ਵਿਜੈ ਦਾਨਵ ਦੀ ਅਗਵਾਈ 'ਚ ਸਥਾਨਕ ਸਰਕਟ ਹਾਊਸ ਵਿਖੇ ਇਕ ਮੀਟਿੰਗ ਹੋਈ | ਇਸ ਮੌਕੇ ਵਿਜੈ ਦਾਨਵ ਵਲੋਂ ਸੈਨੇਟਰੀ ਸੁਪਰਵਾਈਜ਼ਰ (ਲੰਬੜਦਾਰ) ਯੂਨੀਅਨ ਦਾ ਗਠਨ ਕੀਤਾ, ਜਿਸ ਦੇ ਸਰਪ੍ਰਸਤ ਚੌਧਰੀ ਯਸ਼ਪਾਲ, ਪ੍ਰਧਾਨ ਅਕਸ਼ੇ ਰਾਜ, ਸੀਨੀਅਰ ਵਾਈਸ ਪ੍ਰਧਾਨ ਧਰਮਵੀਰ ਮਚਲ, ਵਾਈਸ ਪ੍ਰਧਾਨ ਸ਼ਿਵ ਕੁਮਾਰ ਪਾਰਚਾ, ਸੋਹਣਵੀਰ ਰਣੀਆਂ, ਕਮਲ ਡੂਮਰਾ, ਸੋਨੂੰ ਚਨਾਲਿਆ ਸੈਕਟਰੀ, ਪਵਨਦੀਪ ਲੁਹਾਰਾ ਜਨਰਲ ਸਕੱਤਰ, ਵਿਜੇ ਪੰਮੀ ਕੈਸ਼ੀਅਰ, ਬਿੱਲੂ ਲੰਬੜਦਾਰ ਸਕੱਤਰ ਜਨਰਲ, ਸੋਨੂੰ ਸੂਦ ਸਕੱਤਰ, ਡਾ. ਮੁਕੇਸ਼ ਜੁਆਇੰਟ ਸੈਕਟਰੀ ਨਿਯੁਕਤ ਕੀਤਾ | ਇਸ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਯੂਨੀਅਨ ਦੇ ਨਵ ਨਿਯੁਕਤ ਚੇਅਰਮੈਨ ਵਿਜੈ ਦਾਨਵ ਤੇ ਪ੍ਰਧਾਨ ਅਕਸ਼ੇ ਰਾਜ ਦਾ ਸਨਮਾਨ ਵੀ ਕੀਤਾ | ਇਸ ਮੌਕੇ ਵਿਜੈ ਦਾਨਵ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਬਹੁਤ ਹੀ ਯਤਨਸ਼ੀਲ ਹੈ ਅਤੇ ਪੰਜਾਬ ਸਰਕਾਰ ਵਲੋਂ 2021 'ਚ 2400 ਤੋਂ ਜ਼ਿਆਦਾ ਸੀਵਰਮੈਨਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਤੇ ਜਿਹੜੇ ਓਵਰਏਜ ਮੁਲਾਜ਼ਮ ਰਹਿ ਗਏ ਸਨ ਉਨ੍ਹਾਂ ਨੂੰ ਵੀ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਯੂਨੀਅਨ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਪੰਜਾਬ ਸਰਕਾਰ ਦਾ ਫ਼ਰਜ਼ ਹੈ ਤੇ ਇਸ ਸੰਬੰਧੀ ਜਲਦੀ ਹੀ ਨਿਗਮ ਕਮਿਸ਼ਨਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ | ਇਸ ਮੌਕੇ ਅਸ਼ੋਕ ਦੈਤਯਾ, ਕੌਂਸਲਰ ਨਿੱਕੂ ਭਾਰਤੀ, ਕਨੌਜ ਦਾਨਵ, ਰਵਿੰਦਰ ਬਾਬਾ, ਦਲੀਪ, ਗੁਰਿੰਦਰ ਗੋਰਾ, ਸੰਜੇ ਸਹੋਤਾ, ਪ੍ਰਵੀਨ ਕਲਿਆਣ, ਵਿਜੈ ਪੰਮੀ, ਸੁਧੀਰ, ਮੌਂਟੀ, ਸੰਨੀ ਕੁਮਾਰ, ਰਾਜੀਵ ਕੁਮਾਰ, ਗੌਰਵ, ਸੁਨੀਲ ਨਾਹਰ, ਬਿੱਲੂ ਕੁਮਾਰ, ਸ਼ਾਮ, ਅਨਿਲ ਭਾਰਤੀ, ਟਿੰਕੂ ਭੂੰਬਕ, ਰਮੇਸ਼, ਰਾਜਪਾਲ, ਪੱਪੀ ਟਾਂਕ, ਨੀਟਾ ਭਲਵਾਨ, ਮੋਨੂੰ ਧਾਰੀਵਾਲ, ਲਲਿਤ ਆਦਿ ਲੰਬੜਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੰਦਰ 'ਚੋਂ ਹਜ਼ਾਰਾਂ ਦੀ ਨਕਦੀ ਚੋਰੀ <br/> ਅਗਲੀ ਖ਼ਬਰ ਚੋਰਾਂ ਨੇ ਮੁੜ ਉਡਾਏ ਦੋ ਬਿਜਲੀ ਟਰਾਂਸਫ਼ਾਰਮਰ <br/>
Ad Position 24