06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੰਗਾਂ ਨੰੂ ਲੈ ਕੇ ਲੈਕਚਰਾਰ ਕੇਡਰ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਨੰੂ ਮਿਲਿਆ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਯੂਨੀਅਨ ਆਗੂਆਂ ਦਾ ਵਫ਼ਦ ਕੇਡਰ ਦੀਆਂ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਮਿਲਿਆ ਤੇ ਮੰਗ-ਪੱਤਰ ਦਿੱਤਾ | ਵਫ਼ਦ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੋਹਰੇ ਸੈਕੰਡਰੀ ਸਕੂਲਾਂ ਵਿਚ ਪਿ੍ੰਸੀਪਲ ਦੀਆਂ ਤਰੱਕੀਆਂ ਕਰਨ, ਹੜ੍ਹ ਪ੍ਰਭਾਵਿਤ ਇਲਾਕਿਆਂ ਵਾਲੇ ਸਕੂਲਾਂ 'ਚ ਦਸਵੀਂ, ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਫ਼ੀਸ ਮੁਆਫ਼ ਕਰਨ, ਪਦ ਉਨਤ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਪਾਰਦਰਸ਼ੀ ਢੰਗ ਨਾਲ ਦੇਣ, ਲੈਕਚਰਾਰ ਕੇਡਰ ਦੀ ਸੀਨੀਆਰਤਾਂ ਸੂਚੀ ਜਲਦ ਬਣਾਉਣ, ਸਮਾਂਬੱਧ ਪ੍ਰਮੋਸ਼ਨ, ਸੀਨੀਅਰ ਲੈਕਚਰਾਰਾਂ ਤੇ ਵਾਈਸ ਪਿ੍ੰਸੀਪਲਾਂ ਦੀ ਤਰੱਕੀ, ਸਰਦੀਆਂ ਵਿਚ ਸਕੂਲਾਂ ਦਾ ਸਮਾਂ 9 ਤੋਂ 3 ਵਜੇ ਕੀਤੇ ਜਾਣ ਦੀਆਂ ਮੰਗਾਂ ਰੱਖਿਆ | ਇਸ ਮੌਕੇ ਅਮਰਜੀਤ ਸਿੰਘ ਘੁਡਾਣੀ, ਦਵਿੰਦਰ ਸਿੰਘ ਗੁਰੂ, ਗੁਰਜੇਪਾਲ ਸਿੰਘ, ਜਸਵਿੰਦਰ ਸਿੰਘ, ਰਾਮਦਾਸ ਨਸਰਾਲੀ, ਜਗਦੀਪ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ ਖੱਖ, ਰਮਨਦੀਪ ਸਿੰਘ, ਵਨੀਤ ਅਰੋੜਾ, ਹਰਪ੍ਰੀਤ ਸਿੰਘ ਸਾਹਨੇਵਾਲ, ਮਨਦੀਪ ਸਿੰਘ ਸੇਖੋਂ ਅਤੇ ਅਲਬੇਲ ਸਿੰਘ ਪੁੜੈਣ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਫਾਸਟ ਵੇਅ ਗਰੁੱਪ ਦੇ ਮਾਲਕ ਨੂੰ ਸਦਮਾ, ਮਾਤਾ ਸਵਰਗਵਾਸ <br/> ਅਗਲੀ ਖ਼ਬਰ ਤਾਜ਼ੇ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਸ਼ਸ਼ੋਪੰਜ 'ਚ
Ad Position 24