06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਲਈ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਭੁੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ-39, ਇਕ ਅਧਿਆਪਕ ਦੀ ਭੂਮਿਕਾ ਵਿਸ਼ੇ 'ਤੇ ਅਧਿਆਪਕਾਂ ਲਈ ਇਕ ਰੋਜ਼ਾ ਸੈਮੀਨਾਰ ਦਾ ਕਰਵਾਇਆ | ਸੈਸ਼ਨ ਦਾ ਸੰਚਾਲਨ ਰੈਵਰੈਂਡ ਫਾਦਰ ਮੈਥਿਊ ਪਲਾਚੁਵਾਟਿਲ ਦੁਆਰਾ ਕੀਤਾ, ਜੋ ਕਿ ਇਕ ਪ੍ਰਸਿੱਧ ਵਿਦਵਾਨ, ਨਾਗਪੁਰ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ 'ਚ ਗੋਲਡ ਮੈਡਲਿਸਟ ਅਤੇ ਗੁਰੂ ਨਾਨਕ ਯੂਨੀਵਰਸਿਟੀ, ਅੰਮਿ੍ਤਸਰ ਤੋਂ ਅੰਗਰੇਜ਼ੀ ਸਾਹਿਤ ਵਿਚ ਰੈਂਕ ਹੋਲਡਰ ਹਨ | ਉਨ੍ਹਾਂ ਦੀ ਮੌਜੂਦਗੀ ਤੇ ਸੂਝ ਨੇ ਸੈਸ਼ਨ ਨੂੰ ਸੱਚਮੁੱਚ ਅਧਿਆਪਕਾਂ ਲਈ ਭਰਪੂਰ ਅਤੇ ਪ੍ਰੇਰਨਾਦਾਇਕ ਬਣਾਇਆ | ਸਕੂਲ ਦੇ ਡਾਇਰੈਕਟਰ ਰੇਵ. ਫ਼ਾਦਰ ਸੇਬੇਸਟੀਅਨ ਪੈਲਾਸੇਰੀ ਦੁਆਰਾ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ | ਫ਼ਾਦਰ ਮੈਥਿਊ ਨੇ ਸਟਾਫ਼ ਨੂੰ ਜਾਗਰੂਕ ਕੀਤਾ, ਨੌਜਵਾਨ ਮਨਾਂ ਨੂੰ ਆਕਾਰ ਦੇਣ, ਕਦਰਾਂ-ਕੀਮਤਾਂ ਨੂੰ ਪਾਲਣ ਅਤੇ ਇਕ ਬਿਹਤਰ ਸਮਾਜ ਦੀ ਉਸਾਰੀ 'ਚ ਇਕ ਅਧਿਆਪਕ ਦੀ ਭੂਮਿਕਾ 'ਤੇ ਚਾਨਣਾ ਪਾਇਆ | ਸਕੂਲ ਸਟਾਫ਼ ਦੇ ਕੁੱਲ 140 ਮੈਂਬਰਾਂ ਨੇ ਸੈਮੀਨਾਰ 'ਚ ਸ਼ਿਰਕਤ ਕੀਤੀ, ਜਿਸ ਨੂੰ ਅੱਜ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੰਸਾਰ ਵਿਚ ਇਕ ਅਧਿਆਪਕ ਦੀ ਭੂਮਿਕਾ ਪ੍ਰਤੀ ਇਕ ਪਰਿਵਰਤਨਸ਼ੀਲ ਪਹੁੰਚ ਦੀ ਜ਼ਰੂਰਤ ਨੂੰ ਸੰਬੋਧਿਤ ਕਰਦੇ ਹੋਏ ਵੱਖ-ਵੱਖ ਸੈਸ਼ਨਾਂ 'ਚ ਵੰਡਿਆ | ਇਸ ਮੌਕੇ ਫਾਦਰ ਮੈਥਿਊ ਨੇ ਸਿੱਖਿਆ ਵਿਧੀਆਂ 'ਚ ਬਦਲਾਅ ਨੂੰ ਅਪਣਾਉਣ, ਤਕਨਾਲੋਜੀ ਨੂੰ ਏਕੀਕਿ੍ਤ ਕਰਨ ਅਤੇ ਵਿਦਿਆਰਥੀਆਂ ਵਿਚ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਅਫ਼ਸਰ ਨੂੰ ਮਹਿਬੂਬਾ ਦੇ ਘਰੋਂ ਕਾਬੂ ਕਰਨ ਦੇ ਚਰਚੇ ਅਗਲੀ ਖ਼ਬਰ ਫਾਸਟ ਵੇਅ ਗਰੁੱਪ ਦੇ ਮਾਲਕ ਨੂੰ ਸਦਮਾ, ਮਾਤਾ ਸਵਰਗਵਾਸ <br/>
Ad Position 24