ਪੁਲਿਸ ਅਫ਼ਸਰ ਨੂੰ ਮਹਿਬੂਬਾ ਦੇ ਘਰੋਂ ਕਾਬੂ ਕਰਨ ਦੇ ਚਰਚੇ
ਅਜੀਤ ਡੈਸਕ
26-09-2025
ਫੁੱਲਾਂਵਾਲ, 25 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਸੜਕ ਸਥਿਤ ਓਮੈਕਸ ਫਲੈਟਾਂ 'ਚ ਬੀਤੀ ਰਾਤ ਕਿਸੇ ਪੁਲਿਸ ਅਫ਼ਸਰ ਵਲੋਂ ਆਪਣੀ ਮਹਿਬੂਬਾ ਨਾਲ ਉਸ ਦੇ ਘਰ ਪਹੁੰਚਣ 'ਤੇ ਉਸ ਦੇ ਘਰਦਿਆਂ ਵਲੋਂ ਕਾਬੂ ਕਰਨ ਦੀਆਂ ਕਨਸੋਆਂ ਹਨ | ਸਮਾਜ 'ਚ ਚੰਗਾ ਅਸਲ ਰਸੂਖ਼ ਰੱਖਣ ਵਾਲਾ ਇਹ ਅਫ਼ਸਰ ਜਦੋਂ ਆਪਣੀ ਮਹਿਬੂਬਾ ਦੇ ਘਰ 'ਚ ਮੌਜੂਦ ਸੀ ਤਾਂ ਇਸ ਦੀ ਭਿਣਕ ਉਸ ਦੇ ਘਰਦਿਆਂ ਨੂੰ ਲੱਗ ਗਈ | ਇਸ ਦੌਰਾਨ ਉਹ ਕੁਝ ਮੀਡੀਆ ਕਰਮੀਆਂ ਨੂੰ ਲੈ ਕੇ ਮੌਕੇ 'ਤੇ ਪਹੁੰਚ ਗਏ ਅਤੇ ਮਾਹੌਲ ਕਾਫ਼ੀ ਗਰਮਾ ਗਿਆ | ਜਦੋਂ ਥਾਣਾ ਸਦਰ ਅਧੀਨ ਆਉਂਦੀ ਚੌਕੀ ਲਲਤੋਂ ਕਲਾਂ ਦੇ ਮੁਖੀ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾ ਵੀ ਕਈ ਫ਼ੋਨ ਆਏ ਹਨ, ਪਰ ਉਨ੍ਹਾਂ ਪਾਸ ਅਜਿਹੀ ਕੋਈ ਜਾਣਕਾਰੀ ਨਹੀਂ ਹੈ, ਨਾ ਹੀ ਹੁਣ ਤੱਕ ਕੋਈ ਸ਼ਿਕਾਇਤਕਰਤਾ ਉਨ੍ਹਾਂ ਪਾਸ ਸ਼ਿਕਾਇਤ ਦਰਜ ਕਰਵਾਉਣ ਲਈ ਆਇਆ ਹੈ |