08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੌਮੀ ਸੇਵਾ ਯੋਜਨਾ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਵਿਖੇ ਕੌਮੀ ਸੇਵਾ ਇਕਾਈ ਦੇ ਵਲੰਟੀਅਰਜ਼ ਵੱਲੋਂ ਕੌਮੀ ਸੇਵਾ ਯੋਜਨਾ ਦਿਹਾੜਾ ਮਨਾਇਆ ਗਿਆ | ਇਹ ਦਿਹਾੜਾ ਸਕੂਲ ਵਿਖੇ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੇ ਮਾਰਗ ਦਰਸ਼ਨ ਹੇਠ ਮਨਾਇਆ ਗਿਆ | ਇਸ ਮੌਕੇ ਮਨੋਜ ਕੁਮਾਰ ਨੇ ਵਲੰਟੀਅਰਜ਼ ਨੂੰ ਦੇਸ਼ ਸੇਵਾ ਵਿਚ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਕੀਤੇ ਜਾ ਰਹੇ ਪ੍ਰਮੁੱਖ ਕੰਮਾਂ ਬਾਰੇ ਦੱਸਿਆ ਅਤੇ ਕਿਸ ਤਰ੍ਹਾਂ ਨੌਜਵਾਨਾਂ ਦੇ ਬਹੁਮੁਖੀ ਵਿਕਾਸ 'ਚ ਇਹ ਕੰਮ ਆਉਂਦੀ ਹੈ, ਬਾਬਤ ਜਾਣਕਾਰੀ ਸਾਂਝੀ ਕੀਤੀ | ਵੱਖ-ਵੱਖ ਵਲੰਟੀਅਰਜ਼ ਵਲੋਂ ਵੀ ਇਸ ਸਬੰਧ 'ਚ ਭਾਸ਼ਣ ਦਿੱਤੇ ਗਏ | ਵਲੰਟੀਅਰਜ਼ ਨੂੰ ਕੌਮੀ ਸੇਵਾ ਯੋਜਨਾ ਦੇ ਕੰਮਾਂ ਅਤੇ ਉਦੇਸ਼ਾਂ ਦੇ ਸਬੰਧ ਵਿਚ ਇੱਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਕਰਨਜੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਨਵਦੀਪ ਕੌਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮਾਵਾਂ ਦੀ ਮੌਤ ਦਰ ਨੂੰ ਜ਼ੀਰੋ ਕਰਨ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਬੈਂਸ ਵਲੋਂ ਮਿਸ਼ਨ ਸੇਵਾ ਤਹਿਤ ਸੇਵਾ ਕਾਰਜ ਜਾਰੀ <br/>
Ad Position 24