ਲੁਧਿਆਣਾ, 25 ਸਤੰਬਰ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ ਵਲੋਂ ਭਾਰਤੀ ਮੈਡੀਕਲ ਮਿਸ਼ਨ ਚੀਨ 1938-1942 ਦੀ 87ਵੀਂ ਵਰੇ੍ਹਗੰਢ ਅਤੇ ਡਾ. ਕੋਟਨਿਸ ਹਸਪਤਾਲ ਦੀ 50ਵੀਂ ਵਰੇ੍ਹਗੰਢ ਨੂੰ ਸਮਰਪਿਤ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਚਲਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਭਾਰਤ ਦੇ ਅੰਨਦਾਤਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਸਮਰਪਿਤ ਦੋ ਦਿਨਾਂ ਮੁਫ਼ਤ ਐਕਿਊਪੰਕਚਰ ਕੈਂਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕਿਸਾਨ ਮੇਲੇ ਮੌਕੇ 26 ਅਤੇ 27 ਸਤੰਬਰ ਨੂੰ ਡਾ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਲਗਾਏ ਜਾ ਰਹੇ ਕੈਂਪ ਤੋਂ ਕੀਤੀ ਜਾ ਰਹੀ ਹੈ | ਕੈਂਪ ਵਿਚ ਹਰ ਪ੍ਰਕਾਰ ਦੀਆਂ ਪੁਰਾਣੀਆਂ ਬਿਮਾਰੀਆਂ ਸਰਵਾਈਕਲ ਦਰਦ, ਗਰਦਨ ਦੀ ਆਕੜਨ, ਰੀਹ ਦਾ ਦਰਦ, ਕਮਰ ਦਰਦ, ਗੋਡਿਆਂ ਦਾ ਦਰਦ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ, ਮਾਨਸਿਕ ਪਰੇਸ਼ਾਨੀਆਂ ਅਤੇ ਹੜ੍ਹਾਂ ਦੀ ਵਜ੍ਹਾ ਕਾਰਨ ਪੇਟ ਦੀਆਂ ਬਿਮਾਰੀਆਂ, ਦਮਾ, ਸਾਹ ਰੋਗ, ਚਮੜੀ ਰੋਗ ਆਦਿ ਦਾ ਇਲਾਜ ਕੀਤਾ ਜਾਵੇਗਾ | ਇਹ ਜਾਣਕਾਰੀ ਹਸਪਤਾਲ ਦੇ ਜਨਰਲ ਸਕੱਤਰ ਡਾ. ਇਕਬਾਲ ਸਿੰਘ ਗਿੱਲ ਸੇਵਾਮੁਕਤ ਆਈ.ਪੀ.ਐਸ ਅਤੇ ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਕੈਂਪ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਸਵੇਰੇ 9.00 ਤੋਂ ਸ਼ਾਮ 6.00 ਵਜੇ ਤੱਕ ਲਗਾਇਆ ਜਾਵੇਗਾ | ਦੋ ਦਿਨਾਂ ਕੈਂਪ ਵਿਚ ਇਲਾਜ ਕਰਵਾਉਣ ਵਾਲੇ ਕਿਸਾਨਾਂ ਭਰਾਵਾਂ ਦਾ ਬਾਕੀ ਰਹਿੰਦਾ ਇਲਾਜ ਸਲੇਮ ਟਾਬਰੀ ਹਸਪਤਾਲ ਵਿਚ ਕੀਤਾ ਜਾਵੇਗਾ |