13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੀ. ਏ. ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 27-09-2025
ਲੁਧਿਆਣਾ, 26 ਸਤੰਬਰ (ਜਸਵਿੰਦਰ ਸਿੰਘ)-ਪੀ. ਏ. ਯੂ. ਦੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ 'ਚ ਅੱਜ ਹਾੜੀ ਦੀਆਂ ਫ਼ਸਲਾਂ ਲਈ ਲਾਇਆ ਜਾਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ | ਖੇਤੀ ਉਤਪਾਦਨ ਨੂੰ ਕਾਰੋਬਾਰੀ ਦਿਸ਼ਾ ਵਿਚ ਤੋਰਨ ਦੇ ਉਦੇਸ਼ ਨਾਲ ਇਸ ਮੇਲੇ ਦਾ ਥੀਮ ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ ਰੱਖਿਆ ਗਿਆ ਹੈ | ਕਿਸਾਨਾਂ ਨੇ ਨਵੀਆਂ ਕਿਸਮਾਂ ਦੇ ਬੀਜ, ਫਲਦਾਰ ਬੂਟੇ, ਸਬਜ਼ੀਆਂ ਦੀਆਂ ਕਿੱਟਾਂ ਤੇ ਖੇਤੀ ਸਾਹਿਤ ਖ਼ਰੀਦਣ ਵਿਚ ਵਿਸ਼ੇਸ਼ ਉਤਸ਼ਾਹ ਦਿਖਾਇਆ | ਮੰਚ ਤੇ ਚਲੰਤ ਖੇਤੀ ਮਸਲਿਆਂ ਬਾਰੇ ਅਨੇਕ ਸਵਾਲ ਕਿਸਾਨਾਂ ਵਲੋਂ ਪੁੱਛੇ ਗਏ ਸਨ, ਜਿਨ੍ਹਾਂ ਦਾ ਜਵਾਬ ਪੀ. ਏ. ਯੂ. ਦੇ ਮਾਹਿਰਾਂ ਨੇ ਵਿਸਥਾਰ ਨਾਲ ਦਿੱਤਾ | ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਨ | ਸੈਸ਼ਨ ਦੀ ਪ੍ਰਧਾਨਗੀ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਖੇਤੀ ਅਰਥ ਸ਼ਾਸਤਰੀ ਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਤੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ ਸ਼ਿਰੋਨ ਤੇ ਪੀ. ਏ. ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਡਾ. ਦਵਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਢਿੱਲੋਂ ਤੇ ਡਾ. ਅਸ਼ੋਕ ਕੁਮਾਰ ਵੀ ਮੰਚ ਦੇ ਮੌਜੂਦ ਰਹੇ | ਹਰਚੰਦ ਸਿੰਘ ਬਰਸਟ ਨੇ ਆਪਣੇ ਮੁੱਖ ਭਾਸ਼ਨ 'ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਤੇ ਦਿਨੀਂ ਆਏ ਹੜ੍ਹਾਂ ਦੇ ਬਾਵਜੂਦ ਐਨੀ ਭਾਰੀ ਗਿਣਤੀ 'ਚ ਮੇਲੇ ਦਾ ਹਿੱਸਾ ਬਣਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਮੁੜ ਉਸਾਰੀ ਪੰਜਾਬੀਆਂ ਦੀ ਖਸਲਤ ਹੈ ਅਤੇ ਪੰਜਾਬੀ ਹਰ ਸੰਕਟ ਤੋਂ ਬਾਅਦ ਦੂਣ ਸਵਾਏ ਹੋ ਕੇ ਇਕ ਦੂਜੇ ਨਾਲ ਖੜ੍ਹਦੇ ਰਹੇ ਹਨ | ਬਰਸਟ ਨੇ ਮੌਜੂਦਾ ਖੇਤੀ ਯੁੱਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਵੀਂ ਤਕਨੀਕ ਤੇ ਨਵੀਆਂ ਖੋਜਾਂ ਨੂੰ ਲਾਗੂ ਕਰਨ ਦਾ ਦੌਰ ਹੈ | ਪੀ. ਏ. ਯੂ. ਨੇ ਇਤਿਹਾਸਕ ਤੌਰ 'ਤੇ ਬੜੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਮੌਜੂਦਾ ਖੇਤੀ ਚੁਣੌਤੀਆਂ ਦੇ ਸਾਹਮਣੇ ਕਿਸਾਨੀ ਸਮਾਜ ਦੀ ਅਗਵਾਈ ਦੀ ਜ਼ਿੰਮੇਵਾਰੀ ਵੀ ਪੀ. ਏ. ਯੂ. ਕੋਲ ਹੈ | ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਲਿਹਾਜ਼ ਨਾਲ ਪੀ. ਏ. ਯੂ. ਦੇ ਸਹਿਯੋਗ ਲਈ ਤਿਆਰ ਹੈ ਤੇ ਖੇਤੀ ਖੋਜ ਦੇ ਖੇਤਰ ਵਿਚ ਨਿਰਵਿਘਨ ਕਾਰਜ ਲਈ ਹਰ ਸੰਭਵ ਸਹਿਯੋਗ ਜਾਰੀ ਰੱਖਿਆ ਜਾਵੇਗਾ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਪੀ. ਏ. ਯੂ. ਨੇ ਪਿਛਲੇ 63 ਸਾਲਾਂ ਵਿਚ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਹੀ ਨਹੀਂ ਬਣਾਇਆ ਬਲਕਿ ਇਸ ਨੇ ਉਤਰੀ ਭਾਰਤ ਨੂੰ 7 ਹੋਰ ਯੂਨੀਵਰਸਿਟੀਆਂ ਦਿੱਤੀਆਂ | ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਦਾ ਹਵਾਲਾ ਦਿੰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਸੱਤ ਜ਼ਿਲਿ੍ਹਆਂ ਦੇ ਕਰੀਬਨ 5 ਲੱਖ ਏਕੜ ਰਕਬੇ 'ਚ ਖੜ੍ਹੀ ਫ਼ਸਲ ਦਾ ਨੁਕਸਾਨ ਹੋਇਆ ਹੈ | ਇਹੀ ਨਹੀਂ ਉਸ ਫ਼ਸਲ ਨੂੰ ਨਜਿੱਠਣ ਅਤੇ ਜ਼ਮੀਨ ਵਿਚ ਵਹਿ ਕੇ ਆਈ ਰੇਤ, ਗਾਰ ਤੇ ਚੀਕਣੀ ਮਿੱਟੀ ਦੀ ਪਰਖ ਦਾ ਮੁੱਦਾ ਵੀ ਅਹਿਮ ਹੈ | ਉਨ੍ਹਾਂ ਕਿਹਾ ਕਿ ਹਾੜੀ ਦੀਆਂ ਫ਼ਸਲਾਂ ਲਈ ਬੀਜ ਦਾ ਪ੍ਰਬੰਧ ਕਰਨ ਵਾਸਤੇ ਵੀ ਪੀ. ਏ. ਯੂ. ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ | ਕਿਸਾਨ ਮੇਲਿਆਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਮੇਲੇ ਸਿਰਫ਼ ਪੰਜਾਬ ਦੀ ਹੀ ਨਹੀਂ ਬਲਕਿ ਉੱਤਰੀ ਭਾਰਤ ਦੀ ਖੇਤੀ ਤੇ ਕਿਸਾਨੀ ਲਈ ਰਾਹ ਦਸੇਰੇ ਸਾਬਤ ਹੁੰਦੇ ਹਨ | ਕਿਸਾਨ ਯੂਨੀਵਰਸਿਟੀ ਉੱਪਰ ਭਰੋਸਾ ਪ੍ਰਗਟਾ ਕੇ ਇਥੋਂ ਬੀਜ, ਪੌਦੇ, ਖੇਤੀ ਸਾਹਿਤ ਖ਼ਰੀਦਣ ਆਉਂਦੇ ਹਨ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਭਰੇ-ਭਕੁੰਨੇ ਵਾਪਸ ਪਰਤਦੇ ਹਨ | ਡਾ. ਗੋਸਲ ਨੇ ਕਿਹਾ ਕਿ ਖੇਤੀ ਨੂੰ ਉਤਪਾਦਨ ਦੇ ਨਾਲ-ਨਾਲ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਪੀ. ਏ. ਯੂ. ਪ੍ਰੋਸੈਸਿੰਗ, ਮੁੱਲ ਵਾਧੇ ਤੇ ਮੰਡੀਕਰਨ ਸੰਬੰਧੀ ਵਿਸ਼ਵ ਪੱਧਰੀ ਧਾਰਨਾਵਾਂ ਦਾ ਅਧਿਐਨ ਕਰ ਰਹੀ ਹੈ | ਉਨ੍ਹਾਂ ਨੇ ਖਾਦਾਂ ਦਾ ਖ਼ਰਚ ਘਟਾਉਣ ਲਈ ਹਰੀ ਖਾਦ ਉਪਰ ਜ਼ੋਰ ਦਿੰਦਿਆਂ ਪੀ. ਏ. ਯੂ. ਵਲੋਂ ਜੀਵਾਣੂ ਖਾਦਾਂ, ਸੌਰ ਊਰਜਾ, ਤੁਪਕਾ ਸਿੰਚਾਈ ਅਤੇ ਪਰਾਲੀ ਦੀ ਸੰਭਾਲ ਲਈ ਕੰਬਾਈਨ ਨਾਲ ਜੋੜੀ ਡਰਿੱਲ ਤਕਨਾਲੋਜੀ ਦਾ ਵਰਣਨ ਕੀਤਾ | ਨਾਲ ਹੀ ਉਨ੍ਹਾਂ ਨੇ ਡਿਜੀਟਲ ਖੇਤੀਬਾੜੀ ਤੇ ਸੈਂਸਰ ਆਧਾਰਿਤ ਖੇਤੀ ਕਾਰਜਾਂ ਉੱਪਰ ਜ਼ੋਰ ਦਿੰਦਿਆਂ ਸਵੈ ਸੰਚਾਲਿਤ ਟਰੈਕਟਰ ਬਾਰੇ ਗੱਲ ਕੀਤੀ | ਵਾਈਸ ਚਾਂਸਲਰ ਨੇ ਪੰਜਾਬ ਦੇ ਰੰਗਲੇ ਭਵਿੱਖ ਲਈ ਆਉਂਦੀਆਂ ਪੀੜੀਆਂ ਨੂੰ ਖੇਤੀ ਨਾਲ ਜੋੜਨ ਦਾ ਸੁਨੇਹਾ ਦੇ ਕੇ ਆਪਣਾ ਭਾਸ਼ਣ ਸਮਾਪਤ ਕੀਤਾ | ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੂਰੀ ਦੁਨੀਆ ਖੇਤੀ ਖੇਤਰ ਵਿਚ ਵਿਕਾਸ ਤੇ ਪ੍ਰਾਪਤੀਆਂ ਲਈ ਪੀ. ਏ. ਯੂ. ਵੱਲ ਦੇਖਦੀ ਹੈ | ਉਨ੍ਹਾਂ ਕਿਹਾ ਕਿ ਖੇਤੀ ਉਤਪਾਦਨ ਵਧਣ ਨਾਲ ਕੁਦਰਤੀ ਸਰੋਤਾਂ ਉਪਰ ਜੋ ਦਬਾਅ ਪਿਆ, ਉਸ ਦਾ ਹੱਲ ਵੀ ਪੀ. ਏ. ਯੂ. ਦੀ ਅਗਵਾਈ ਵਿਚ ਹੀ ਤਲਾਸ਼ਿਆ ਜਾਵੇਗਾ | ਪੰਜਾਬ ਦੀ ਨਵੀਂ ਖੇਤੀ ਨੀਤੀ ਬਾਰੇ ਗੱਲ ਕਰਦਿਆਂ ਡਾ. ਸੁਖਪਾਲ ਸਿੰਘ ਨੇ ਮੰਡੀਕਰਨ ਵਾਸਤੇ ਸੁਚਾਰੂ ਯੋਜਨਾਵਾਂ ਦੀ ਲੋੜ ਉੱਪਰ ਜ਼ੋਰ ਦਿੱਤਾ ਤੇ ਕਿਹਾ ਕਿ ਬਿਹਤਰ ਸਹਿਕਾਰਤਾ ਪ੍ਰਬੰਧ ਹੀ ਇਸਦਾ ਢੁੱਕਵਾਂ ਸਹਿਯੋਗ ਕਰ ਸਕਦੀ ਹੈ | ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੀ. ਏ. ਯੂ. ਨੇ ਕਿਸਾਨੀ ਦੀ ਬਿਹਤਰੀ ਲਈ ਹੁਣ ਤੱਕ 972 ਫ਼ਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ | ਉਨ੍ਹਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ 'ਚ ਕਣਕ ਦੀ ਕਿਸਮ ਪੀ. ਬੀ. ਡਬਲਿਯੂ 872 ਦਾ ਵਿਸ਼ੇਸ਼ ਜ਼ਿਕਰ ਕੀਤਾ | ਇਹ ਕਿਸਮ 24.4 ਕੁਇੰਟਲ/ਪ੍ਰਤੀ ਏਕੜ ਝਾੜ ਦੀ ਸਮਰੱਥਾ ਵਾਲੀ ਅਤੇ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ | ਬੀਅਰ ਉਦਯੋਗ ਵਾਸਤੇ ਜੌਂਆਂ ਦੀ ਨਵੀਂ ਕਿਸਮ ਪੀ. ਐਲ. 942 ਤੇ ਗਰਮ ਰੁੱਤ ਦੀ ਮੂੰਗੀ ਦੀ ਕਿਸਮ ਐਸ. ਐਮ. ਐਲ. 2575 ਨੂੰ ਵੀ ਨਵੀਆਂ ਸਿਫ਼ਾਰਸ਼ੀ ਕਿਸਮਾਂ ਵਜੋਂ ਪੇਸ਼ ਕੀਤਾ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਕਹੇ | ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਡਾ. ਰਿਆੜ ਨੇ ਖੇਤੀ ਸਾਹਿਤ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਨਵੇਂ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਪੀ. ਏ. ਯੂ. ਨਾਲ ਜੁੜਨ ਦਾ ਸੱਦਾ ਦਿੱਤਾ | ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ | ਇਨ੍ਹਾਂ 'ਚ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਗੁਰਪ੍ਰੀਤ ਕੌਰ ਪਿੰਡ ਕਲਿਆਣ ਜ਼ਿਲ੍ਹਾ ਨਾਭਾ, ਪ੍ਰਵਾਸੀ ਭਾਰਤੀ ਪੁਰਸਕਾਰ ਮਨਪ੍ਰੀਤ ਸਿੰਘ ਪਿੰਡ ਫ਼ਤਹਿਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ, ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਚਾਨਣ ਸਿੰਘ ਪਿੰਡ ਪੱਟੀ ਜ਼ਿਲ੍ਹਾ ਤਰਤਾਰਨ, ਦਲੀਪ ਸਿੰਘ ਧਾਲੀਵਾਲ ਪੁਰਸਕਾਰ ਸੁਖਤਾਰ ਸਿੰਘ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਤੇ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਸੰਜੀਵ ਕੁਮਾਰ ਕਹੋਲ ਪਿੰਡ ਮਹਿਲਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪ੍ਰਦਾਨ ਕੀਤੇ ਗਏ | ਇਸ ਮੌਕੇ ਚੋਣਵਾਂ ਖੇਤੀ ਸਾਹਿਤ ਵੀ ਜਾਰੀ ਕੀਤਾ | ਅੰਤ 'ਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ. ਪੀ. ਐਸ. ਸੋਢੀ ਨੇ ਕਹੇ | ਮੇਲੇ 'ਚ ਪੀ. ਏ. ਯੂ. ਦੇ ਵੱਖ-ਵੱਖ ਵਿਭਾਗਾਂ ਤੇ ਕਿ੍ਸ਼ੀ ਵਿਗਿਆਨ

Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਦੇ ਲੋਕਾਂ 'ਤੇ ਉੱਤਰ ਪ੍ਰਦੇਸ਼ ਪੁਲਿਸ ਵਲੋਂ ਕੇਸ ਦਰਜ ਕਰਨ ਦੀ ਸ਼ਾਹੀ ਇਮਾਮ ਸਮੇਤ ਹੋਰ ਆਗੂਆਂ ਨੇ ਕ... ਅਗਲੀ ਖ਼ਬਰ ਇੰਟਰਨ ਵੈਟਰਨਰੀ ਡਾਕਟਰਾਂ ਦੀ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ <br/...
Ad Position 24