ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਮਹੰਤ ਪ੍ਰਵੀਨ ਦੀ ਅਗਵਾਈ ਹੇਠ ਪੱਖੋਵਾਲ ਰੋਡ ਸਥਿਤ ਮਾਂ ਬਗਲਾ ਮੁਖੀ ਧਾਮ ਵਿਖੇ ਨਵਰਾਤਰੀ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਦੇਵੀ ਭਗਵਤੀ ਦੀ ਰਸਮੀ ਪੂਜਾ ਦੌਰਾਨ ਦੇਵੀ ਦੁਰਗਾ ਨੂੰ ਬ੍ਰਹਮ ਗਹਿਣਿਆਂ ਨਾਲ ਸਜਾਇਆ | ਹਜ਼ਾਰਾਂ ਸ਼ਰਧਾਲੂਆਂ ਨੇ ਰੰਗੀਨ ਲਾਈਟਾਂ ਤੇ ਫੁੱਲਾਂ ਨਾਲ ਸਜਾਏ ਮਾਂ ਬਗਲਾ ਮੁਖੀ ਧਾਮ ਵਿਖੇ ਦੇਵੀ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਦੌਰਾਨ ਧਾਮ ਦੇ ਸੇਵਕਾਂ ਤੇ ਪ੍ਰਸਿੱਧ ਭਜਨ ਗਾਇਕਾਂ ਨੇ ਦੇਵੀ ਭਗਵਤੀ ਦੀ ਉਸਤਤ ਕੀਤੀ | ਮਾਂ ਬਗਲਾ ਮੁਖੀ ਧਾਮ ਦੇ ਮੁਖੀ ਮਹੰਤ ਪ੍ਰਵੀਨ ਨੇ ਇਸ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ, 'ਨਵਰਾਤਰੀ ਦੇਵੀ ਦੁਰਗਾ ਅਤੇ ਸ਼ਕਤੀ ਦੀ ਪੂਜਾ ਨੂੰ ਸਮਰਪਿਤ ਇਕ ਤਿਉਹਾਰ ਹੈ, ਜੋ ਜੀਵਨ ਵਿਚ ਹਿੰਮਤ, ਸ਼ਾਂਤੀ, ਖ਼ੁਸ਼ਹਾਲੀ ਅਤੇ ਅਧਿਆਤਮਿਕ ਤਾਕਤ ਲਿਆਉਂਦਾ ਹੈ | ਇਸ ਦੌਰਾਨ ਸ਼ਰਧਾਲੂਆਂ ਨੇ 'ਸਰਵ ਕਸ਼ਟ ਨਿਵਾਰਨ ਯੱਗ' 'ਚ ਭੇਟ ਚੜ੍ਹਾਈ, ਸਾਰੇ ਦੁੱਖਾਂ ਨੂੰ ਦੂਰ ਕੀਤਾ ਅਤੇ ਦੁੱਖਾਂ ਦੇ ਨਿਵਾਰਨ ਲਈ ਮਾਂ ਭਗਵਤੀ ਦੇ ਚਰਨਾਂ ਵਿਚ ਪ੍ਰਾਰਥਨਾ ਕੀਤੀ | ਧਾਮ ਦੇ ਸੇਵਕਾਂ ਨੇ ਮਾਂ ਭਗਵਤੀ ਦੇ ਪੈਰਾਂ ਨੂੰ ਛੂਹ ਕੇ ਤਿਆਰ ਕੀਤਾ ਗਿਆ ਚਰਨਾਮਿ੍ਤ (ਜਲ ਅੰਮਿ੍ਤ) ਅਤੇ ਮਾਂ ਨੂੰ ਚੜ੍ਹਾਏ ਗਏ ਕਈ ਤਰ੍ਹਾਂ ਦੇ ਪਕਵਾਨ ਵੰਡੇ | ਇਸ ਮੌਕੇ ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਵਿਜੇ ਗੁਪਤਾ, ਪੁਰਸ਼ੋਤਮ ਚੌਧਰੀ, ਸੁਧੀਰ ਮਹਾਜਨ, ਸੁਨੀਲ ਹਾਂਡਾ, ਗੌਤਮ ਸਚਦੇਵਾ, ਸੰਦੀਪ ਸੂਦ, ਜਤਿਨ ਸੂਦ, ਮਨੀਸ਼ ਗੁਪਤਾ, ਧੀਰਜ ਗੁਪਤਾ, ਰਾਕੇਸ਼ ਪਾਸੀ, ਸੁਨੀਲ ਪਾਸੀ, ਰਾਜ ਪਾਲ ਸੋਲੰਕੀ, ਮਕਬੂਲ ਰਾਮ ਸੋਲੰਕੀ, ਆਰ. ਬੀ. ਡੀ. ਮਹਿਤਾ, ਤਰੁਣ ਚੌਧਰੀ, ਤਰੁਣ ਜੈਨ ਸੁਰਾਣਾ, ਤਜਿੰਦਰ ਮਿਗਲਾਨੀ, ਵੇਦ ਲੂਥਰਾ, ਰਮਨ ਸ਼ਰਮਾ, ਰਾਕੇਸ਼ ਖੇੜਾ, ਹਰਮੋਹਨ ਮਲਹੋਤਰਾ, ਜਨਕ ਰਾਜ ਸਿੰਗਲਾ, ਰੋਹਿਤ ਸ਼ਰਮਾ, ਸੋਮਨਾਥ ਸ਼ਰਮਾ, ਪ੍ਰਵੇਸ਼ ਚੱਡਾ, ਸਤਵਿੰਦਰ ਠਾਕੁਰ, ਰਾਜਿੰਦਰ ਵਾਲੀਆ, ਵਰੁਣ ਚੋਪੜਾ, ਅਦਿੱਤਿਆ ਗੁਪਤਾ, ਵਰੁਣ ਸ਼ਰਮਾ, ਪੰਡਿਤ ਵਰੁਣ ਸ਼ਰਮਾ, ਨਰੇਂਦਰ ਤੂਤ, ਵਰਿੰਦਰ ਭੂਪ, ਮੋਹਿਨੀ, ਅਰੁਣ ਮਹਿਤਾ, ਗੁਨੀਤ ਖੇੜਾ ਆਦਿ ਮੌਜੂਦ ਸਨ |