21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵੱਡੀ ਗਿਣਤੀ 'ਚ ਮਰੀਜ਼ ਕਰ ਰਹੇ ਹਨ ਰੋਬੋਟਿਕ ਤਕਨੀਕ 'ਚ ਵਿਸ਼ਵਾਸ-ਡਾ. ਪਾਸੀ <br/>

Ad Position 21
No active advertisement
ਅਜੀਤ ਡੈਸਕ 28-09-2025
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਸਥਿਤ ਅਨਹਦ ਰੋਬੋਟਿਕ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.ਐਸ. ਪਾਸੀ ਵਲੋਂ ਰੋਬੋਟ ਨਾਲ ਕੀਤੇ ਜਾ ਰਹੇ ਗੋਡਿਆਂ ਦੇ ਆਪ੍ਰੇਸ਼ਨ ਦੀ ਚਰਚਾ ਪੰਜਾਬ ਭਰ ਤੋਂ ਇਲਾਵਾ ਦੇਸ਼ ਵਿਦੇਸ਼ਾਂ ਵਿਚ ਵੀ ਹੋਣ ਲੱਗੀ ਹੈ | ਅਨਹਦ ਕਲੀਨਿਕ ਗਿੱਲ ਵਿਖੇ ਹਾਲ ਹੀ ਵਿਚ ਗੋਡਿਆਂ ਦਾ ਅਮਰੀਕਨ ਕੋਰੀ ਰੋਬੋਟ ਤਕਨੀਕ ਨਾਲ ਕੀਤੇ ਗਏ ਸਫਲ ਆਪ੍ਰੇਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਹਾਜ਼ਰ ਕਈ ਮਰੀਜ਼ਾਂ ਨੇ ਦੱਸਿਆ ਕਿ ਉਹ ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਬਹੁਤ ਆਰਾਮ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਿੱਥੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲਿਆ ਹੈ, ਉੱਥੇ ਹੀ ਉਹ ਆਪ੍ਰੇਸ਼ਨ ਦੇ 15 ਦਿਨ ਬਾਅਦ ਹੀ ਬਿਨਾਂ ਕਿਸੇ ਸਹਾਰੇ ਦੇ ਆਮ ਵਾਂਗ ਚੱਲਣ ਫਿਰਨ ਲੱਗ ਪਏ ਹਨ | ਇਸ ਤੋਂ ਇਲਾਵਾ ਪੌੜੀਆਂ ਚੜ੍ਹਨੀਆਂ ਅਤੇ ਚੌਂਕੜੀ ਮਾਰ ਕੇ ਬੈਠਣਾ ਵੀ ਆਸਾਨ ਹੋ ਗਿਆ | ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਸਾਨੂੰ ਨਾ ਤਾਂ ਕੋਈ ਦਰਦ ਮਹਿਸੂਸ ਹੋਈ ਅਤੇ ਨਾ ਹੀ ਖ਼ੂਨ ਦਾ ਬਹਾਵ ਜ਼ਿਆਦਾ ਹੋਇਆ | ਗੋਡਿਆਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੱਸਿਆ ਕਿ ਰੋਬੋਟ ਨਾਲ ਜਿੱਥੇ ਸ਼ੂਗਰ ਦੇ ਮਰੀਜ਼ ਆਸਾਨੀ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਵਾ ਸਕਦੇ ਹਨ, ਉੱਥੇ ਹੀ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਰੋਗੀ ਵੀ ਇਸ ਅਤਿ ਨਵੀਨਤਮ ਤਕਨੀਕ ਦਾ ਲਾਭ ਹਾਸਿਲ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਰਣਜੀਤ ਨੇ ਦੁੱਗਰੀ ਨਿਵਾਸੀ ਬਜ਼ੁਰਗ ਮਹਿਲਾ ਦੀ ਸਫਲਤਾਪੂਰਵਕ ਸਰਜਰੀ ਰਾਹੀਂ ਬਦਲੇ ਦੋਵੇਂ ਗੋਡੇ <br/> ਅਗਲੀ ਖ਼ਬਰ ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਹੜਤਾਲ ਤੀਜੇ ਦਿਨ 'ਚ ਦਾਖ਼ਲ <br/>
Ad Position 24